ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਜ ਪਰਤੇਗੀ ਸਰਕਾਰੀ ਸਕੂਲਾਂ ਵਿੱਚ ਰੌਣਕ

07:37 AM Jul 01, 2024 IST
ਸਕੂਲ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਸਫ਼ਾਈ ਕਰਦੇ ਹੋਏ ਕਾਮੇ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 30 ਜੂਨ
ਗਰਮੀ ਦੀਆਂ ਛੁੱਟੀਆਂ ਉਪਰੰਤ ਭਲਕੇ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਰਕਾਰੀ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੁੱਲ੍ਹ ਰਹੇ ਹਨ, ਜਿਨ੍ਹਾਂ ਵਿੱਚ ਲੱਖਾਂ ਬੱਚਿਆਂ ਦੀ ਵਾਪਸ ਆਮਦ ਕਾਰਨ ਰੌਣਕ ਪਰਤਣ ਜਾ ਰਹੀ ਹੈ। ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਆਪਣਾ ਪੜ੍ਹਾਈ ਕਾਰਜ ਦੁਬਾਰਾ ਸ਼ੁਰੂ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
ਭਲਕੇ ਖੁੱਲ੍ਹ ਰਹੇ ਸਰਕਾਰੀ/ਅਣਏਡਿਡ ਸਕੂਲਾਂ ਵਿੱਚ ਅੱਜ ਸਾਫ਼-ਸਫ਼ਾਈ ਦਾ ਜ਼ੋਰ ਰਿਹਾ ਜਦੋਂਕਿ ਕੱਲ੍ਹ ਤੋਂ ਕਲਾਸਾਂ ਦੇ ਬਕਾਇਆ ਰਹਿੰਦੇ ਦਾਖ਼ਲਿਆਂ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਹੀ ਵਿਦਿਆਰਥੀਆਂ ਗੁਰਕੀਰਤ ਸਿੰਘ, ਮਨਸੀਰਤ ਕੌਰ, ਬਲਵਿੰਦਰ ਸਿੰਘ, ਮਨਰੀਤ ਕੌਰ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਉਨ੍ਹਾਂ ਦਾ ਛੁੱਟੀਆਂ ਲਈ ਦਿੱਤਾ ਹੋਮਵਰਕ ਵੀ ਚੈੱਕ ਕੀਤਾ ਜਾਣਾ ਹੈ, ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਛੁੱਟੀਆਂ ਦੌਰਾਨ ਉਨ੍ਹਾਂ ਨੇ ਖੂਬ ਆਨੰਦ ਮਾਣਿਆ ਹੈ, ਪਰ ਹੁਣ ਸਕੂਲ ਵਿੱਚ ਜੀਅ ਲਾ ਕੇ ਪੜ੍ਹਨ ਦੀ ਇੱਛਾ ਰੱਖਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਭੁਪਿੰਦਰ ਕੌਰ ਨੇ ਦੱਸਿਆ ਕਿ ਭਲਕੇ ਸਕੂਲ ਖੋਲ੍ਹਣ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਸਕੂਲ 8 ਵਜੇ ਤੋਂ 2 ਵਜੇ ਤੱਕ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲ ਖੁੱਲ੍ਹ ਰਹੇ ਹਨ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਈਟੀਟੀ ਟੀਚਰਜ਼ ਯੂਨੀਅਨ ਦੇ ਆਗੂ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਅੱਜ ਬਾਕਾਇਦਾ ਸਕੂਲਾਂ ਦੀ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧ ਪੂਰੇ ਕਰ ਲਏ ਗਏ ਹਨ।

Advertisement

Advertisement
Advertisement