ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੱਚੇ ਦੇ ਇਲਾਜ ਲਈ ਤਾਂਤਰਿਕ ਨਾਲ ਮਿਲ ਕੇ ਬੱਚੀ ਦੀਆਂ ਅਸਥੀਆਂ ਚੋਰੀ ਕਰਕੇ ਕੀਤਾ ਟੂਣਾ

09:54 AM Aug 26, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਨੇੜਲੇ ਪਿੰਡ ਰਮਦਿੱਤੇਵਾਲਾ ਦੇ ਇਕ ਵਿਅਕਤੀ ਨੇ ਸੰਗਰੂਰ ਜ਼ਿਲ੍ਹੇ ਦੇ ਤਾਂਤਰਿਕ ਨਾਲ ਮਿਲ ਕੇ ਪਿੰਡ ਦੇ ਸਮਸ਼ਾਨਘਾਟ ਵਿੱਚ ਸਸਕਾਰ ਕੀਤੇ ਜਾਣ ਤੋਂ ਬਾਅਦ 8 ਸਾਲਾ ਬੱਚੀ ਦੀਆਂ ਅਸਥੀਆਂ ਚੋਰੀ ਕਰਕੇ ਉਸ ਦਾ ਟੂਣਾ ਕੀਤਾ। ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਤਾਂਤਰਿਕ ਸਣੇ ਲਖਵੀਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਤਾਂਤਰਿਕ ਅਜੇ ਫਰਾਰ ਹੈ। ਪੁਲੀਸ ਨੇ ਮੁਲਜ਼ਮ ਦਾ ਰਿਮਾਂਡ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪਿੰਡ ਰਮਦਿੱਤੇਵਾਲਾ ਵਾਸੀ ਲਖਵੀਰ ਸਿੰਘ ਦਾ ਬੱਚਾ ਬਿਮਾਰ ਰਹਿੰਦਾ ਸੀ ਅਤੇ ਉਸ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਵਾਸੀ ਤਾਂਤਰਿਕ ਜਰਨੈਲ ਸਿੰਘ ਨਾਲ ਇਸ ਸਬੰਧੀ ਸੰਪਰਕ ਕੀਤਾ। ਚਾਰ ਦਿਨ ਪਹਿਲਾਂ ਪਿੰਡ ਰਮਦਿੱਤੇਵਾਲਾ ਵਿੱਚ ਆਪਣੀ ਨਾਨੀ ਮਨਪ੍ਰੀਤ ਕੌਰ ਦੇ ਘਰ ਰਹਿੰਦੀ 8 ਸਾਲਾ ਬੱਚੀ ਕੋਮਲਪ੍ਰੀਤ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਪਿੰਡ ਰਮਦਿੱਤੇਵਾਲਾ ਦੇ ਰਾਮਬਾਗ ਵਿੱਚ ਕੀਤਾ ਗਿਆ। ਮ੍ਰਿਤਕ ਬੱਚੀ ਦੀ ਨਾਨੀ ਮਨਪ੍ਰੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਬੱਚੀ ਦੀਆਂ ਅਸਥੀਆਂ ਚੁਗਣ ਲਈ ਗਏ ਤਾਂ ਅਸਥੀਆਂ ਗਾਇਬ ਸਨ। ਉਸੇ ਜਗ੍ਹਾ ’ਤੇ ਟੂਣਾ ਵੀ ਕੀਤਾ ਪਿਆ ਸੀ ਅਤੇ ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਤਾਂਤਰਿਕ ਜਰਨੈਲ ਸਿੰਘ ਵਾਸੀ ਪਿੰਡ ਨਮੋਲ (ਸੰਗਰੂਰ) ਅਤੇ ਲਖਵੀਰ ਸਿੰਘ ਵਾਸੀ ਰਮਦਿੱਤੇਵਾਲਾ ਖਿਲਾਫ਼ ਕੇਸ ਦਰਜ ਕਰ ਲਿਆ। ਏਐੱਸਆਈ ਕੁਲਦੀਪ ਸਿੰਘ ਨੇ ਕਿਹਾ ਕਿ ਜਲਦੀ ਹੀ ਤਾਂਤਰਿਕ ਜਰਨੈਲ ਸਿੰਘ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Advertisement

Advertisement
Advertisement