For the best experience, open
https://m.punjabitribuneonline.com
on your mobile browser.
Advertisement

ਗੁਦਾਮ ਵਿੱਚੋਂ ਚੌਲ ਲੁੱਟ ਕੇ ਭੱਜੇ ਪੰਜ ਲੁਟੇਰੇ ਕਾਬੂ

10:06 AM Aug 26, 2024 IST
ਗੁਦਾਮ ਵਿੱਚੋਂ ਚੌਲ ਲੁੱਟ ਕੇ ਭੱਜੇ ਪੰਜ ਲੁਟੇਰੇ ਕਾਬੂ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸਪੀ ਜਸਮੀਤ ਸਿੰਘ ਸਾਹੀਵਾਲ, ਡੀਐੱਸਪੀ ਸੁਖਦੀਪ ਸਿੰਘ ਅਤੇ ਐੱਸਐੱਚਓ ਰਾਜੇਸ਼ ਕੁਮਾਰ।
Advertisement

ਸ਼ਗਨ ਕਟਾਰੀਆ
ਜੈਤੋ, 25 ਅਗਸਤ
ਰਾਤ ਸਮੇਂ ਚੌਕੀਦਾਰ ਨੂੰ ਬੰਨ੍ਹ ਕੇ ਵੇਅਰਹਾਊਸ ਦੇ ਗੁਦਾਮ ’ਚੋਂ ਚੌਲਾਂ ਦੇ ਗੱਟੇ ਲੁੱਟਣ ਵਾਲੇ 5 ਮੁਲਜ਼ਮਾਂ ਨੂੰ ਜੈਤੋ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸਪੀ (ਇਨਵੈਸਟੀਗੇਸ਼ਨ) ਫ਼ਰੀਦਕੋਟ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਵੇਅਰਹਾਊਸ ਗੁਦਾਮ ਜੈਤੋ ਦੇ ਮੈਨੇਜਰ ਰਾਜੂ ਮਿੱਤਲ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਜੈਤੋ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ ਕਿ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਬੀਕੇਐੱਮ ਐਗਰੋ ਕੋ-ਓਨਰਜ਼ ਗੁਦਾਮ ਦੇ ਸਕਿਓਰਟੀ ਗਾਰਡ ਨੂੰ ਬੰਨ੍ਹਣ ਉਪਰੰਤ ਗੁਦਾਮ ਦਾ ਮੇਨ ਗੇਟ ਤੋੜ ਕੇ ਉਸ ਵਿੱਚੋਂ 70 ਗੱਟੇ ਚੁੱਕ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਕੇਸ ਦਰਜ ਹੋਣ ਵਾਲੇ ਦਿਨ ਤੋਂ ਹੀ ਡੀਐੱਸਪੀ ਜੈਤੋ ਸੁਖਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਐੱਚਓ ਜੈਤੋ ਰਾਜੇਸ਼ ਕੁਮਾਰ ਲੁਟੇਰਿਆਂ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਐੱਸਐੱਚਓ ਵੱਲੋਂ ਚੋਰਾਂ ਦਾ ਕਰੀਬ 150 ਕਿਲੋਮੀਟਰ ਪਿੱਛਾ ਕਰਦਿਆਂ ਅੱਜ 5 ਲੁਟੇਰਿਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਵਿੱਚ ਵਿੱਕੀ ਸਿੰਘ ਤੇ ਬਲਕਰਨ ਸਿੰਘ (ਦੋਵੇਂ ਵਾਸੀ ਗੋਨਿਆਣਾ), ਅਮਨਦੀਪ ਸਿੰਘ ਉਰਫ਼ ਰਾਜੂ, ਕ੍ਰਿਸ਼ਨ ਕੁਮਾਰ ਅਤੇ ਪਰਮਿੰਦਰ ਸਿੰਘ ਉਰਫ਼ ਗੋਲਡੀ (ਤਿੰਨੇ ਵਾਸੀ ਮੁਕਸਤਰ) ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 27 ਗੱਟੇ ਚੌਲ ਅਤੇ ਇੱਕ ਟਾਟਾ ਏਸ ਗੱਡੀ ਵੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਸ਼ਾਮਲ 4 ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੀ ਪੁਲੀਸ ਵੱਲੋਂ ਭਾਲ ਜਾਰੀ ਹੈ।

159 ਗ੍ਰਾਮ ਹੈਰੋਇਨ ਸਣੇ ਚਾਰ ਮੁਲਜ਼ਮ ਕਾਬੂ

ਐੱਸਪੀ ਸਾਹੀਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਐੱਨਡੀਪੀਐੱਸ ਐਕਟ ਅਧੀਨ 3 ਕੇਸ ਦਰਜ ਹੋਏ ਅਤੇ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 159 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਸਕਰਾਂ ਕੋਲੋਂ ਕਾਰ ਤੇ ਮੋਟਰਸਾਈਕਲ ਵੀ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਉਰਫ਼ ਭਿੰਡੀ ਵਾਸੀ ਫ਼ਰੀਦਕੋਟ ਕੋਲੋਂ 10 ਗ੍ਰਾਮ, ਅਸ਼ੀਸ਼ ਵਾਸੀ ਫ਼ਿਰੋਜ਼ਪੁਰ ਕੋਲੋਂ 59 ਗ੍ਰਾਮ, ਗੁਰਜੰਟ ਸਿੰਘ ਉਰਫ਼ ਜੰਟਾ ਉਰਫ਼ ਗੁਰੀ ਅਤੇ ਹਰਪ੍ਰੀਤ ਸਿੰਘ ਹੈਪੀ (ਦੋਨੋਂ ਵਾਸੀ ਕੋਟਕਪੂਰਾ) ਕੋਲੋਂ 90 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

Advertisement

Advertisement
Author Image

Advertisement
×