ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਤੀ ਨੂੰ ਸਬਕ ਸਿਖਾਉਣ ਲਈ ਮਾਂ ਨੇ ਨਵਜੰਮੀ ਬੱਚੀ ਨੂੰ ਤਿੱਖੀ ਧੁੱਪ ਵਿੱਚ ਸੁੱਕੇ ਛੱਪੜ ’ਚ ਸੁੱਟਿਆ

07:30 AM Jun 25, 2024 IST

ਰਾਜੌਰੀ/ਜੰਮੂ, 24 ਜੂਨ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਮਹਿਲਾ ਨੇ ਆਪਣੀ ਅੱਠ ਦਿਨ ਦੀ ਨਵਜੰਮੀ ਬੱਚੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਮਹਿਲਾ ਨੇ ਆਪਣੀ ਬੱਚੀ ਨੂੰ ਸੁੱਕ ਚੁੱਕੇ ਛੱਪੜ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ, ਜਿਸ ਕਾਰਨ ਬੱਚੀ ਦੀ ਗਰਮੀ, ਭੁੱਖ ਅਤੇ ਪਿਆਸ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਕਿ ਸੁੰਦਰਬਨੀ ਤਹਿਸੀਲ ਦੇ ਕਦਮਾ ਪ੍ਰਾਤ ਪਿੰਡ ਵਿੱਚ ਲਗਭਗ ਸੁੱਕ ਚੁੱਕੇ ਇੱਕ ਛੱਪੜ ਵਿੱਚ ਇੱਕ ਬੱਚੇ ਦੀ ਲਾਸ਼ ਪਈ ਹੈ ਅਤੇ ਉਸ ਨੂੰ ਬਰਾਮਦ ਕਰਨ ਤੁਰੰਤ ਇੱਕ ਟੀਮ ਉੱਥੇ ਭੇਜੀ ਗਈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੀੜਤ ਦੀ ਮਾਂ ਸ਼ਰੀਫਾ ਬੇਗਮ ਨੇ ਬੱਚੀ ਦੇ ਪਿਤਾ ਮੁਹੰਮਦ ਇਕਬਾਲ ’ਤੇ ਦੋਸ਼ ਲਾਇਆ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ, ਬਾਅਦ ਵਿੱਚ ਪਤਾ ਲੱਗ ਗਿਆ ਕਿ ਇਕਬਾਲ ਘਟਨਾ ਮੌਕੇ ਕਸ਼ਮੀਰ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਜਾਂਚਕਰਤਾਵਾਂ ਦਾ ਧਿਆਨ ਮਾਂ ’ਤੇ ਗਿਆ, ਜਿਸ ਦੇ ਬਾਅਦ ਪੁੱਛ ਪੜਤਾਲ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਇੱਕ ਅਧਿਕਾਰੀ ਨੇ ਦੱਸਿਆ, ‘‘ਪੁੱਛ ਪੜਤਾਲ ਦੌਰਾਨ ਸ਼ਰੀਫਾ ਬੇਗਮ ਨੇ ਆਪਣਾ ਜੁਰਮ ਕਬੂਲ ਲਿਆ।’’ ਅਧਿਕਾਰੀਆਂ ਅਨੁਸਾਰ ਸ਼ਰੀਫਾ ਦਾ ਇਕਬਾਲ ਨਾਲ ਝਗੜਾ ਹੋਇਆ ਸੀ ਅਤੇ ਉਸ ਤੋਂ ਬਦਲਾ ਲੈਣ ਲਈ ਉਸ ਨੇ ਬੱਚੀ ਨੂੰ ਇੱਕ ਸੁੱਕੇ ਤਲਾਬ ਵਿੱਚ ਤੇਜ਼ ਧੁੱਪ ’ਚ ਛੱਡ ਦਿੱਤਾ ਅਤੇ ਬਾਅਦ ਵਿੱਚ ਇਸ ਦਾ ਦੋਸ਼ ਇਕਬਾਲ ਸਿਰ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਰੀਫਾ ਖ਼ਿਲਾਫ਼ ਸੁੰਦਰਬਨੀ ਪੁਲੀਸ ਥਾਣੇ ਵਿੱਚ ਹੱਤਿਆ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement