ਭਾਜਪਾ ਆਗੂ ਵੱਲੋਂ ਦਾਇਰ ਮਾਣਹਾਨੀ ਸ਼ਿਕਾਇਤ ਵਿਚ ਮੰਤਰੀ ਆਤਿਸ਼ੀ ਪੇਸ਼ ਹੋਈ
ਨਵੀਂ ਦਿੱਲੀ, 29 ਜੂਨ
ਭਾਜਪਾ ਆਗੂ ਪਰਵੀਨ ਸ਼ੰਕਰ ਕਪੂਰ ਵੱਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ ਵਿਚ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨਿੱਜੀ ਤੌਰ ਪੇਸ਼ ਹੋਈ। ਮੈਟਰੋਪੋਲੀਟਨ ਮੈਜੀਸਟ੍ਰੇਟ ਤਾਨਿਆ ਬਮਨੀਆਲ ਨੇ ਮਾਮਲੇ ਦੀ ਸੁਣਵਾਈ 23 ਜੁਲਾਈ ਨੂੰ ਸੂਚੀਬੱਧ ਕਰਦਿਆਂ 28 ਮਈ ਨੂੰ ਸੰਮਨ ਕੀਤੇ ਸਨ।
ਦਰਜ ਸ਼ਿਕਾਇਤ ਅਨੁਸਾਰ 2 ਅਪਰੈਲ 2024 ਨੂੰ ਇਕ ਪ੍ਰੈਸ ਕਾਨਫਰੰਸ ਕਰਦਿਆਂ ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਪਾਰਟੀ ਵਿਚ ਸ਼ਾਮਲ ਹੋਣ ਲਈ ਭਾਜਪਾ ਵੱਲੋਂ ਸਪੰਰਕ ਕੀਤਾ ਗਿਆ ਸੀ। ਇਸ ਦੌਰਾਨ ਆਤਿਸ਼ੀ ਨੇ ਭਾਜਪਾ ਵੱਲੋਂ ਇਸ ਪ੍ਰਤੀ ਕੀਤੀ ਗਈ ਕਾਰਵਾਈ ਅਤੇ ਕੋਈ ਸਰੋਤ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਆਤਿਸ਼ੀ ਉਕਤ ਭਾਸ਼ਨ ਨੂੰ ਵਾਪਿਸ ਲੈਂਦਿਆਂ ਟੀਵੀ ਅਤੇ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਮੰਗੇ।
ਆਪ ਆਗੂ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਮੇਰੇ ਇਕ ਕਰੀਬੀ ਰਾਹੀਂ ਪਹੁੰਚ ਕੀਤੀ ਸੀ ਕਿ ਉਹ ਪਾਰਟੀ ਸ਼ਾਮਲ ਹੋਣ ਜਾਂ ਆਉਣ ਵਾਲੇ ਦਿਨਾਂ 'ਚ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਡਰਨ ਵਾਲੀ ਨਹੀਂ ਅਸੀ ਕੇਜਰੀਵਾਲ ਦੇ ਸਿਪਾਹੀ ਹਾਂ। -ਏਐੱਨਆਈ