ਟੀਐੱਮਸੀ ਦਾ ਚੋਣ ਕਮਿਸ਼ਨ ਦਫ਼ਤਰ ਬਾਹਰ ਧਰਨਾ, ਸੀਬੀਆਈ, ਆਈਟੀ, ਐੱਨਆਈਏ ਤੇ ਈਡੀ ਮੁਖੀਆਂ ਨੂੰ ਬਦਲਣ ਦੀ ਮੰਗ
05:57 PM Apr 08, 2024 IST
ਨਵੀਂ ਦਿੱਲੀ, 8 ਅਪਰੈਲ
ਟੀਐੱਮਸੀ ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਲਾਕਾਤ ਕਰਕੇ ਸੀਬੀਆਈ, ਇਨਕਮ ਟੈਕਸ ਵਿਭਾਗ, ਐੱਨਆਈਏ ਅਤੇ ਈਡੀ ਦੇ ਮੁਖੀਆਂ ਨੂੰ ਬਦਲਣ ਦੀ ਮੰਗ ਕੀਤੀ। ਆਪਣੀ ਮੰਗ ਮਨਵਾਉਣ ਲਈ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਆਗੂ ਇੱਥੇ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ 24 ਘੰਟੇ ਦੇ ਧਰਨੇ 'ਤੇ ਬੈਠੇ। ਟੀਐੱਮਸੀ ਦਾ ਦੋਸ਼ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਦੇ ਇਸ਼ਾਰੇ 'ਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।
Advertisement
Advertisement