ਤਿਰੂਪਤੀ ਪ੍ਰਸਾਦ ਮਾਮਲਾ: ਸੀਬੀਆਈ ਜਾਂਚ ਲਈ ਸੁਪਰੀਮ ਕੋਰਟ ’ਚ ਪਟੀਸ਼ਨ
06:59 AM Oct 02, 2024 IST
ਨਵੀਂ ਦਿੱਲੀ, 1 ਅਕਤੂਬਰ
ਆਂਧਰਾ ਪ੍ਰਦੇਸ਼ ਦੀ ਪਿਛਲੀ ਵਾਈਐੱਸ ਜਗਨ ਮੋਹਨ ਰੈਡੀ ਸਰਕਾਰ ਦੌਰਾਨ ਤਿਰੂਪਤੀ ਦੇ ਪ੍ਰਸਿੱਧ ਲੱਡੂ ਪ੍ਰਸਾਦ ਵਿੱਚ ਕਥਿਤ ਪਸ਼ੂਆਂ ਦੀ ਚਰਬੀ ਮਿਲਾਉਣ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਅੱਜ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਹ ਪਟੀਸ਼ਨ ਸਮਾਜਿਕ ਕਾਰਕੁਨ ਤੇ ‘ਗਲੋਬਲ ਪੀਸ ਇਨੀਸ਼ੀਏਟਿਵ’ ਸੰਗਠਨ ਦੇ ਪ੍ਰਧਾਨ ਕੇਏ ਪਾਲ ਨੇ ਪਾਈ ਹੈ। ਪਟੀਸ਼ਨ ਵਿੱਚ ਲੱਡੂ ਪ੍ਰਸਾਦ ਦੀ ਖ਼ਰੀਦ ਅਤੇ ਇਸ ਦੀ ਤਿਆਰੀ ਵਿੱਚ ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਪਹਿਲਾਂ ਹੀ ਇਸ ਮੁੱਦੇ ਨਾਲ ਸਬੰਧਤ ਚਾਰ ਪਟੀਸ਼ਨਾਂ ’ਤੇ ਵਿਚਾਰ ਕਰ ਰਹੀ ਹੈ। ਇਸ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ। -ਪੀਟੀਆਈ
Advertisement
Advertisement