ਟਾਇਰ ਫਟਣ ਕਾਰ ਦਰੱਖਤ ਨਾਲ ਟਕਰਾਈ, ਨੌਜਵਾਨ ਦੀ ਮੌਤ
11:11 AM Jun 09, 2024 IST
Advertisement
ਪੱਤਰ ਪ੍ਰੇਰਕ
ਸਾਦਿਕ, 8 ਜੂਨ
ਪਿੰਡ ਢਿਲਵਾਂ ਖੁਰਦ ਕੋਲ ਬੇਕਾਬੂ ਹੋਈ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨੌਜਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਪੁੱਤਰ ਰਾਮ ਸਿੰਘ ਉਮਰ 32 ਸਾਲ ਵਾਸੀ ਪਿੰਡ ਚੰਨੀਆਂ ਆਪਣੀ ਵਰਨਾ ਕਾਰ ਰਾਹੀਂ ਸਾਦਿਕ ਤੋਂ ਪਿੰਡ ਚੰਨੀਆਂ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਕਾਰ ਦਾ ਅਗਲਾ ਟਾਇਰ ਫਟ ਗਿਆ ਤੇ ਬੇਕਾਬੂ ਕਾਰ ਸਫੈਦੇ ਨਾਲ ਟਕਰਾ ਗਈ। ਘਟਨਾ ਦਾ ਪਤਾ ਲੱਗਣ ’ਤੇ ਪਰਿਵਾਰ ਵੱਲੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਨਿੰਦਰ ਸਿੰਘ ਦੇ ਘਰ ਦੋ ਸਾਲ ਦਾ ਇੱਕ ਬੱਚਾ ਹੈ। ਸਾਦਿਕ ਪੁਲੀਸ ਵੱਲੋਂ 174ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
Advertisement
Advertisement
Advertisement