For the best experience, open
https://m.punjabitribuneonline.com
on your mobile browser.
Advertisement

ਨਰਮੇ ਤੇ ਕਪਾਹ ਦੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਦੇ ਨੁਕਤੇ

08:42 AM Jul 17, 2023 IST
ਨਰਮੇ ਤੇ ਕਪਾਹ ਦੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਦੇ ਨੁਕਤੇ
Advertisement

ਹਰਮਿੰਦਰ ਕੌਰ ਦਿਉਸੀ/ਅਮਨਦੀਪ ਕੌਰ/ਵਿਜੇ ਕੁਮਾਰ

Advertisement

ਨਰਮਾ ਕਪਾਹ ਪੰਜਾਬ ਦੇ ਦੱਖਣ-ਪੱਛਮੀ ਮਾਨਸਾ, ਮੁਕਤਸਰ, ਫ਼ਰੀਦਕੋਟ, ਬਠਿੰਡਾ ਅਤੇ ਫ਼ਾਜ਼ਿਲਕਾ ਆਦਿ ਜ਼ਿਲ੍ਹਿਆਂ ਦੀ ਸਾਉਣੀ ਦੀ ਮੁੱਖ ਫ਼ਸਲ ਹੈ। ਪਿਛਲੇ ਦਹਾਕੇ ਵਿੱਚ ਨਰਮੇ ਦੀ ਫ਼ਸਲ ਲਈ ਕੀੜਿਆਂ ਦੀ ਰੋਕਥਾਮ ਚੁਣੌਤੀ ਬਣੀ ਰਹੀ ਹੈ। ਪਰ ਜੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਸਮਾਂ ਰਹਿੰਦੇ ਅਤੇ ਉੱਚ ਤਕਨੀਕੀ ਮਾਹਿਰਾਂ ਮੁਤਾਬਕ ਕੀਤੀ ਜਾਵੇ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।
ਚਿੱਟੀ ਮੱਖੀ: ਰਸ ਚੂਸਣ ਵਾਲੇ ਕੀੜਿਆਂ ਵਿੱਚੋ ਚਿੱਟੀ ਮੱਖੀ ਦੀ ਰੋਕਥਾਮ ਸਭ ਤੋਂ ਮਹੱਤਵਪੂਰਨ ਹੈ। ਇਸ ਕੀੜੇ ਦੀਆਂ ਚਾਰ ਜੀਵਨ ਅਵਥਾਵਾਂ ਜਿਵੇਂ ਆਂਡਾ, ਬੱਚਾ, ਪਿਊਪਾ ਅਤੇ ਬਾਲਗ ਆਦਿ ਹੁੰਦੀਆਂ ਹਨ। ਮਾਦਾ ਮੱਖੀ ਔਸਤਨ 57 ਆਂਡੇ ਦੇ ਸਕਦੀ ਹੈ, ਆਂਡੇ ਵਿੱਚੋਂ ਨਿਕਲੇ ਬੱਚੇ ਚਪਟੇ ਅਤੇ ਆਂਡਾਕਾਰ ਹੁੰਦੇ ਹਨ। ਇਹ ਬੱਚੇ ਭੋਜਨ ਦੀ ਪ੍ਰਾਪਤੀ ਲਈ ਪੱਤੇ ਦੇ ਹੇਠਾਂ ਚਿਪਕ ਜਾਂਦੇ ਹਨ ਅਤੇ ਪਿਊਪਾ 3-9 ਦਨਿਾਂ ਤੱਕ ਰਹਿੰਦਾ ਹੈ ਤੇ ਅਖੀਰ ਵਿੱਚ ਬਾਲਗ ਮਾਦਾ 5-6 ਅਤੇ ਨਰ ਬਾਲਗ 4-5 ਦਨਿ ਰਹਿੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਕਾਲ 26-44 ਦਨਿਾਂ ਵਿੱਚ ਪੂਰਾ ਕਰਦੀ ਹੈ। ਇਹ ਮੱਖੀ ਛੋਟੀ ਉਡਾਣ ਭਰਦੀ ਹੈ ਪਰ ਹਵਾ ਦੇ ਵਹਾਅ ਨਾਲ ਲੰਮੀ ਦੂਰੀ ਤੈਅ ਕਰਦੀ ਹੈ। ਬੱਚੇ ਅਤੇ ਬਾਲਗ ਦੋਵੇਂ ਹੀ ਪੱਤੇ ਤੋਂ ਰਸ ਚੂਸਦੇ ਹਨ ਜਿਸ ਦੇ ਨਤੀਜੇ ਵਜੋਂ ਪੱਤੇ ਪੀਲੇ ਅਤੇ ਝੁਰੜ-ਮੁਰੜ ਦਿਖਾਈ ਦਿੰਦੇ ਹਨ। ਇਸ ਨਾਲ ਪੌਦਾ ਕਮਜ਼ੋਰ ਪੈ ਜਾਂਦਾ ਹੈ ਅਤੇ ਫੁੱਲ, ਡੋਡੀਆਂ ਅਤੇ ਟੀਂਡੇ ਝੜ ਜਾਂਦੇ ਹਨ, ਸਿੱਟੇ ਵਜੋਂ ਝਾੜ ਘਟ ਜਾਂਦਾ ਹੈ। ਜੇ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਇਹ ਮੱਖੀ ਦੇ ਬੱਚੇ ਅਤੇ ਬਾਲਗ ਦਾ ਮਲ-ਮੂਤਰ ਜੋ ਸ਼ਹਿਦ ਵਰਗਾ ਦਿਸਦਾ ਹੈ, ਪੱਤਿਆਂ ਉੱਪਰ ਫੈਲ ਜਾਂਦਾ ਹੈ। ਇਸ ਉੱਪਰ ਅਕਸਰ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ।
ਇਸ ਦੇ ਸੁਚੱਜੇ ਪ੍ਰਬੰਧਨ ਲਈ ਸਾਫ਼ ਸੁਥਰੀ ਖੇਤੀ ਅਤੇ ਮਿੱਤਰ ਕੀੜਿਆਂ ਨੂੰ ਵਧਾਉਣ ਵਾਲੇ ਬਾਇਓਕੀਟਨਸ਼ਕਾਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ। ਕੁਦਰਤੀ ਮਿੱਤਰ ਜਿਵੇਂ ਲੇਡੀ ਬਰਡ ਬੀਟਲ, ਇਨਕਾਰਸੀਆ, ਪਰੀਡੇਟਰੀ ਬੱਗ, ਕਰਾਈਸੋਪਾ, ਮੱਕੜੀਆਂ ਆਦਿ ਹੁੰਦੇ ਹਨ। ਸਾਫ਼ ਸੁਥਰੀ ਖੇਤੀ ਤੋਂ ਭਾਵ ਹੈ ਚਿੱਟੀ ਮੱਖੀ ਨੂੰ ਪਨਾਹ ਦੇਣ ਵਾਲੇ ਨਦੀਨ ਜਿਵੇਂ ਭੰਗ, ਚਪੱਤੀ, ਮਕੋਅ, ਕੰਘੀ ਬੂਟੀ, ਭੱਖੜਾ, ਬਾਥੂ ਆਦਿ ਨੂੰ ਖੇਤ ਦੇ ਦੁਆਲੇ ਨਹੀਂ ਹੋਣਾ ਚਾਹੀਦਾ। ਫਿਰ ਵੀ ਸਿਫ਼ਾਰਸ਼ ਕੀਟਨਾਸ਼ਕ ਸਹੀ ਮਿਕਦਾਰ, ਸਹੀ ਸਮੇਂ ’ਤੇ ਵਰਤੋਂ ਸਾਨੂੰ ਇਸ ਦੀ ਅਸਰਦਾਰ ਰੋਕਥਾਮ ਵਿੱਚ ਮਦਦਗਾਰ ਹੁੰਦੀ ਹੈ।
* ਸਿਰਫ਼ ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀ ਕਿਸਮਾਂ ਨੂੰ ਬੀਜਣ ਨੂੰ ਤਰਜੀਹ ਦਿਓ।
* ਜਨਿ੍ਹਾਂ ਇਲਾਕਿਆਂ ਵਿੱਚ ਪਿਛਲੇ ਸਾਲਾਂ ਵਿੱਚ ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਆਈ ਹੋਵੇ, ਉੱਥੇ ਦੇਸੀ ਕਪਾਹ ਬੀਜੀ ਜਾ ਸਕਦੀ ਹੈ।
* ਚਿੱਟੀ ਮੱਖੀ ਦਾ ਕਹਿਰ ਸਬਜ਼ੀਆਂ ਜਿਵੇਂ ਬੈਂਗਣ, ਖੀਰਾ, ਚੱਪਣ ਕੱਦੂ, ਤਰ, ਟਮਾਟਰ ਆਦਿ ਤੇ ਵੀ ਹੁੰਦਾ ਹੈ, ਇਸ ਲਈ ਇਨ੍ਹਾਂ ਦੀ ਜਾਂਚ ਜ਼ਰੂਰੀ ਹੈ।
* ਚਿੱਟੀ ਮੱਖੀ ਦਾ ਅਪਰੈਲ ਮਹੀਨੇ ਤੋਂ ਨਰਮੇ ਦੇ ਖੇਤਾਂ ਵਿੱਚ ਸਰਵੇਖਣ ਕਰਨਾ ਸ਼ੁਰੂ ਕਰੋ।
* 40 ਪੀਲੇ ਕਾਰਡ ਪ੍ਰਤੀ ਏਕੜ ਨਰਮੇ ਦੇ ਖੇਤਾਂ ਵਿੱਚ ਜ਼ਰੂਰ ਲਗਾਓ ਜੋ ਕਿ ਚਿੱਟੀ ਮੱਖੀ ਦੇ ਸ਼ੁਰੂਆਤੀ ਹਮਲੇ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ।
* ਚਿੱਟੀ ਮੱਖੀ ਦੇ ਸ਼ੁਰੂਆਤੀ ਹਮਲਾ ਹੋਣ ਦੀ ਹਾਲਤ ਵਿੱਚ ਨਿੰਬੀਸੀਡੀਨ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਤੋਂ ਦੋ ਸਪਰੇਆਂ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ।
* ਚਿੱਟੀ ਮੱਖੀ ਲਈ ਛਿੜਕਾਅ ਉਸ ਵੇਲੇ ਕਰੋ ਜਦੋਂ ਬੂਟੇ ਦੇ ਉੱਪਰਲੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਗਿਣਤੀ ਪ੍ਰਤੀ ਪੱਤਾ 6 ਤੋਂ ਵੱਧ ਜਾਵੇ।
* ਉਪਰੋਕਤ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਦੀ ਵਰਤੋਂ 125-150 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਕਰੋ।
* ਚਿੱਟੀ ਮੱਖੀ ਦੇ ਪ੍ਰਭਾਵੀ ਕੰਟਰੋਲ ਲਈ ਫਿਕਸ ਹੋਲੋ ਕੋਨ ਨੋਜ਼ਲ ਨਾਲ ਛਿੜਕਾਅ ਬੂਟੇ ਦੇ ਉੱਪਰੋਂ ਥੱਲ੍ਹੇ ਤੱਕ ਦੇ ਸਾਰੇ ਪੱਤਿਆਂ ਤੋਂ ਕਰਨਾ ਜ਼ਰੂਰੀ ਹੈ।
ਹਰਾ ਤੇਲਾ: ਹਰੇ ਤੇਲੇ ਦੀਆਂ ਜੀਵਨ ਅਵਸਥਾਵਾਂ ਵਿੱਚ ਆਂਡਾ, ਬੱਚੇ ਅਤੇ ਬਾਲਗ ਹੁੰਦੇ ਹਨ। ਇਸ ਦੇ ਕੀੜੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਅਗਲੇ ਖੰਭਾਂ ਦੇ ਅਖੀਰ ਵਿੱਚ ਕਾਲੇ ਧੱਬੇ ਪਾਏ ਜਾਂਦੇ ਹਨ। ਬਾਲਗ ਤੇਲਾ ਬਹੁਤ ਤੇਜ਼ ਉੱਡ ਸਕਦਾ ਹੈ। ਮਾਦਾ 40-60 ਆਂਡੇ ਦਿੰਦੀ ਹੈ। ਬੱਚਿਆਂ ਦੀ ਉਮਰ 4-8 ਦਨਿ ਅਤੇ ਬਾਲਗ 14-21 ਦਨਿਾਂ ਤੱਕ ਰਹਿ ਸਕਦੇ ਹਨ। ਬੱਚੇ ਨਰਮੇ ਦੇ ਪੱਤਿਆਂ ਦੀਆਂ ਨਾੜੀਆਂ ਅਤੇ ਬਾਲਗ ਪੱਤੇ ਤੋਂ ਰਸ ਚੂਸਦੇ ਹਨ ਅਤੇ ਇਹ ਅਕਸਰ ਪੱਤਿਆਂ ਦੇ ਹੇਠਲੇ ਪਾਸੇ ’ਤੇ ਲੱਗੇ ਰਹਿੰਦੇ ਹਨ। ਇਸ ਦੇ ਨਤੀਜੇ ਵਜੋਂ ਪੱਤਿਆਂ ਦੀਆਂ ਕੰਨੀਆਂ ਤੋਂ ਪੀਲੇ ਹੋ ਜਾਂਦੇ ਪੈਣ ਤੋਂ ਬਾਅਦ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ।
ਛਿੜਕਾਅ: ਤੇਲੇ ਲਈ ਛਿੜਕਾਅ ਜਦੋਂ 50 ਫ਼ੀਸਦੀ ਪੌਦਿਆਂ ਵਿੱਚ ਪੱਤਿਆਂ ਦੀਆਂ ਕਨਿਾਰੀਆਂ ਪੀਲੀਆਂ ਪੈ ਚੁੱਕੀਆਂ ਹੋਣ।
ਥਰਿਪ (ਭੂਰੀ ਜੂੰ): ਭੂਰੀ ਜੂੰ ਦੇ ਜੀਵਨ ਚੱਕਰ ਵਿੱਚ ਪੰਜ ਅਵਸਥਾਵਾਂ ਆਂਡਾ, ਬੱਚਾ, ਪ੍ਰੀ ਪਿਊਪਾ, ਪਿਊਪਾ ਅਤੇ ਬਾਲਗ ਹੁੰਦੀਆਂ ਹਨ। ਭੂਰੀ ਜੂੰ ਦੇ ਬਾਲਗ ਕੀੜੇ ਪੀਲੇ ਭੂਰੇ ਰੰਗ ਦੇ ਅਤੇ ਔਸਤਨ 1 ਮਿਲੀਲਿਟਰ ਲੰਬੇ ਹੁੰਦੇ ਹਨ। ਮਾਦਾ ਜੂੰ ਔਸਤਨ 50-60 ਆਂਡੇ ਦਿੰਦੀ ਹੈ। ਬੱਚੇ ਦਾ ਜੀਵਨ ਕਾਲ ਸਿਰਫ਼ 5-7 ਦਨਿ ਅਤੇ ਬਾਲਗ 8-10 ਦਨਿ ਦਾ ਹੀ ਹੁੰਦਾ ਹੈ। ਬਾਲਗ ਅਤੇ ਬੱਚੇ ਪੱਤਿਆਂ ਦੀ ਉੱਪਰਲੀ ਸਤਹਿ ਨੂੰ ਖਰੋਚਦੇ ਹਨ ਅਤੇ ਬਾਅਦ ਵਿੱਚ ਪੱਤਿਆਂ ਵਿੱਚੋਂ ਨਿਕਲ ਕੇ ਪਾਣੀ ਚੂਸਦੇ ਰਹਿੰਦੇ ਹਨ।
ਥਰਿਪ ਬਹੁਤ ਛੋਟੇ ਫੰਗਾਂ ਵਾਲੇ ਕੀੜੇ ਹੁੰਦੇ ਹਨ। ਜੋ ਨਰਮੇ ਦੀ ਫ਼ਸਲ ਉੱਗਣ ’ਤੇ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਹ ਅਕਸਰ ਮੁੜੇ ਹੋਏ ਨਜ਼ਰ ਆਉਂਦੇ ਹਨ।
ਮਿਲੀਬੱਗ: ਇਸ ਕੀੜੇ ਦੀਆਂ ਤਿੰਨ ਅਵਸਥਾਵਾਂ ਨਰਮੇ ਕਪਾਹ ਤੇ ਜਿਵੇਂ ਆਂਡਾ, ਬੱਚਾ ਅਤੇ ਬਾਲਗ ਪਾਈਆਂ ਜਾਂਦੀਆਂ ਹਨ। ਬੱਚੇ ਅਤੇ ਮਾਦਾ ਬਾਲਗ ਦੀ ਫ਼ਸਲੀ ਨੁਕਸਾਨ ਲਈ ਜ਼ਿੰਮੇਵਾਰ ਹਨ ਜਦੋਂਕਿ ਨਰ ਨੁਕਸਾਨ ਨਹੀਂ ਕਰਦਾ। ਮਾਦਾ ਹਲਕੇ ਪੀਲੇ ਰੰਗ ਦੀ ਆਂਡਾਕਾਰ ਆਕਾਰ ਪਰ ਚਪਟੀ ਹੁੰਦੀ ਹੈ। ਮਾਦਾ ਆਂਡੇ 3-4 ਗੁਥਲੀਆਂ ਵਿੱਚ ਦਿੰਦੀ ਹੈ ਜਿਸ ਵਿੱਚ ਤਕਰੀਬਨ 80-120 ਆਂਡੇ ਹੋ ਸਕਦੇ ਹਨ। ਮਾਦਾ 13-17 ਦਨਿ ਜਿਊਂਦੀ ਰਹਿ ਸਕਦੀ ਹੈ। ਬੱਚਿਆਂ ਦਾ ਜੀਵਨ ਕਾਲ 13-17 ਦਨਿ ਦਾ ਹੁੰਦਾ ਹੈ। ਇਹ ਕੀੜਾ ਤਕਰੀਬਨ 7-9 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ। ਬੱਚੇ ਅਤੇ ਬਾਲਗ ਪੱਤਿਆਂ, ਟਹਿਣੀਆਂ, ਫੁੱਲ ਅਤੇ ਡੋਡੀਆਂ ਜਾਂ ਨਵੇਂ ਬਣੇ ਕੀੜਿਆਂ ਦਾ ਰਸ ਚੂਸਦੇ ਹਨ ਅਤੇ ਮਲ ਤਿਆਗ ਸ਼ਹਿਦ ਦੀਆਂ ਬੂੰਦਾਂ ਵਾਂਗ ਪੱਤੇ ਦੀ ਉੱਪਰਲੇ ਪਾਸੇ ’ਤੇ ਮਿਲਦਾ ਹੈ।
ਸਿਫਾਰਸ਼ ਕੀਤੇ ਕੀਟਨਾਸ਼ਕ
ਚਿੱਟੀ ਮੱਖੀ ਦੇ ਬਾਲਗ ਲਈ: ਨਿੰਬੀਸੀਡੀਨ ਜਾਂ ਅਚੂਕ (ਨਿੰਮ ਆਧਾਰਤ), ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ), ਪੋਲੋ/ ਕਰੇਜ਼/ ਰੂਬੀ/ਲੂਡੋ/ ਸ਼ੋਕੂ 50 ਡਬਲਯੂ ਪੀ (ਡਾਇਆਫੈਨਥਯੂਰੋਨ), ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ) ਜਾਂ ਫੋਸਮਾਈਟ/ ਈਮਾਈਟ/ ਵੋਲਥੀਆਨ/ ਗੋਲਡਮਿਟ 50 ਈ ਸੀ।
ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਲਈ: ਲੈਨੋ/ਡੈਟਾ 10 ਈ ਸੀ (ਪਾਈਰੀਪਰੋਕਸੀਫਨਿ) ਜਾਂ ਓਬਰੇਨ/ਵੋਲਟੇਜ਼ 22.9 ਐਸ ਸੀ (ਸਪੈਰੋਮੈਸੀਫਨਿ)।
ਹਰੇ ਤੇਲੇ ਲਈ: ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ), ਓਸ਼ੀਨ 20 ਐਸ ਜੀ (ਡਾਇਨੋਟੈਫੂਰਾਨ), ਐਕਟਾਰਾ/ ਐਕਸਟਰਾ ਸੁਪਰ/ ਦੋਤਾਰਾ/ ਥੋਮਸਨ 25 ਡਬਲਯੂ ਜੀ (ਥਾਇਆਮੀਥਾਕਸਮ) ਜਾਂ ਕੀਫਨ 15 ਈ ਸੀ (ਟੈਲਫੈਨਪਾਇਰੈਡ)
ਥਰਿਪਸ ਲਈ: ਡੈਲੀਗੇਟ 11.7 ਐਸ ਸੀ (ਸਪਾਈਨੋਟਰਮ), ਕਿਊਰਾਕਰੋਨ/ਸੈਲਕਰੋਨ 50 ਈ (ਪ੍ਰੋਫੇਨੋਫਾਸ) ਜਾਂ ਪੋਲੋ 50 ਡਬਲਯੂ ਪੀ (ਡਾਇਆਫੈਨਥੂਯੂਰੋਨ)।
*ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।

Advertisement
Tags :
Author Image

sukhwinder singh

View all posts

Advertisement
Advertisement
×