ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ
07:07 AM Dec 22, 2024 IST
Advertisement
ਖੇਤਰੀ ਪ੍ਰਤੀਨਿਧ
ਧੂਰੀ, 21 ਦਸੰਬਰ
ਧੂਰੀ-ਬਰਨਾਲਾ ਸੜਕ ’ਤੇ ਪਿੰਡ ਕੱਕੜਵਾਲ ’ਚ ਲੰਘੀ ਰਾਤ ਹਾਦਸੇ ’ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਧੂਰੀ ਸ਼ਹਿਰ ਦੇ ਵਾਰਡ ਨੰਬਰ-1 ਦੇ ਰਹਿਣ ਵਾਲੇ ਤਿੰਨ ਨੌਜਵਾਨ ਆਪਣੇ ਦੋਸਤ ਕਰਨ (21) ਦੇ ਜਨਮ ਦਿਨ ’ਤੇ ਇਤਿਹਾਸਕ ਮੰਦਰ ਰਣੀਕੇ ਵਿਖੇ ਮੱਥਾ ਟੇਕਣ ਮਗਰੋਂ ਮੋਟਰਸਾਈਕਲ ’ਤੇ ਵਾਪਸ ਧੂਰੀ ਆ ਰਹੇ ਸਨ। ਇਸੇ ਦੌਰਾਨ ਪਿੰਡ ਕੱਕੜਵਾਲ ’ਚ ਸਥਿਤ ਪੈਟਰੋਲ ਪੰਪ ਨੇੜੇ ਉਹ ਸਬਜ਼ੀ ਦੀ ਭਰੀ ਪਿੱਕਅੱਪ ਗੱਡੀ ਨਾਲ ਟਕਰਾਅ ਗਏ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਕਰਨ (21), ਕਮਲ (18) ਤੇ ਯਸ਼ (21) ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਮੌਕੇ ’ਤੇ ਪੁੱਜੀ ਸਦਰ ਪੁਲੀਸ ਧੂਰੀ ਨੇ ਪਿਕਅੱਪ ਨੂੰ ਕਬਜ਼ੇ ’ਚ ਲੈ ਲਿਆ। ਸਦਰ ਪੁਲੀਸ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ ’ਤੇ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement