For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਵਿੱਚ ਆਜ਼ਾਦ, ਦਿੜ੍ਹਬਾ ਅਤੇ ਚੀਮਾ ਮੰਡੀ ਵਿੱਚ ‘ਆਪ’ ਦੀ ਝੰਡੀ

06:59 AM Dec 22, 2024 IST
ਸੰਗਰੂਰ ਵਿੱਚ ਆਜ਼ਾਦ  ਦਿੜ੍ਹਬਾ ਅਤੇ ਚੀਮਾ ਮੰਡੀ ਵਿੱਚ ‘ਆਪ’ ਦੀ ਝੰਡੀ
ਸੰਗਰੂਰ ਦੇ ਵਾਰਡ ਨੰਬਰ- 16 ਤੋਂ ਜੇਤੂ ਆਜ਼ਾਦ ਉਮੀਦਵਾਰ ਵਿਜੈ ਲੰਕੇਸ਼ ਆਪਣੇ ਸਮਰਥਕਾਂ ਨਾਲ।
Advertisement

ਗੁਰਦੀਪ ਸਿੰਘ ਲਾਲੀ/ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 21 ਦਸੰਬਰ
ਜ਼ਿਲ੍ਹੇ ਅੰਦਰ ਮਿਉਂਸਿਪਲ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਨਗਰ ਕੌਂਸਲ ਸੰਗਰੂਰ ਵਿੱਚੋਂ ਆਜ਼ਾਦ ਉਮੀਦਵਾਰ ਜਦੋਂ ਕਿ ਦਿੜ੍ਹਬਾ ਅਤੇ ਚੀਮਾ ਵਿੱਚੋਂ ‘ਆਪ’ ਦੇ ਉਮੀਦਵਾਰ ਅੱਗੇ ਰਹੇ ਹਨ। ਚੀਮਾ ਮੰਡੀ ਨਗਰ ਪੰਚਾਇਤ ਦੇ 13 ਵਾਰਡਾਂ ਵਿੱਚੋਂ 9 ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ 8 ‘ਆਪ’ ਦੇ ਅਤੇ 1 ਆਜ਼ਾਦ ਉਮੀਦਵਾਰ ਹੈ। ਅੱਜ 4 ਵਾਰਡਾਂ ਦੀ ਚੋਣ ਵਿੱਚ 3 ਵਾਰਡਾਂ ’ਤੇ ‘ਆਪ’ ਉਮੀਦਵਾਰਾਂ ਨੇ ਚੋਣ ਜਿੱਤੀ ਹੈ ਜਦੋਂ ਕਿ 1 ਵਾਰਡ ਵਿਚ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਹੈ। ਇਸ ਤਰ੍ਹਾਂ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਤ 11 ਉਮੀਦਵਾਰ ਐੱਮਸੀ ਦੀ ਚੋਣ ਜਿੱਤ ਗਏ ਹਨ। ਸੰਗਰੂਰ ਨਗਰ ਕੌਂਸਲ ਦੇ 29 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ 10, ਕਾਂਗਰਸ ਨੇ 9, ਆਮ ਆਦਮੀ ਪਾਰਟੀ ਦੇ 7 ਅਤੇ ਬੀਜੇਪੀ ਨੇ 3 ਵਾਰਡਾਂ ਵਿੱਚ ਜਿੱਤ ਦਰਜ ਕਰਵਾਈ ਹੈ। ਵਾਰਡ ਨੰਬਰ 8 ਵਿੱਚ ਭਾਜਪਾ ਦੇ ਮੋਤੀ ਲਾਲ ਅਤੇ ਕਾਂਗਰਸ ਦੇ ਹਿਮਾਂਸ਼ੂ ਨੂੰ ਬਰਾਬਰ ਦੀਆਂ ਵੋਟਾਂ ਮਿਲੀਆਂ। ਇਸ ਕਾਰਨ ਟਾਸ ਕੀਤੀ ਗਈ ਜਿਸ ਵਿੱਚ ਕਾਂਗਰਸ ਦੇ ਹਿਮਾਂਸ਼ੂ ਜੇਤੂ ਕਰਾਰ ਦਿੱਤੇ ਗਏ। ਸੰਗਰੂਰ ਦੇ ਬਾਕੀ ਦੇ ਨਤੀਜਿਆਂ ਵਿੱਚ ਵਾਰਡ ਨੰਬਰ ਇੱਕ ਤੋਂ ‘ਆਪ’ ਦੀ ਕੋਮਲ ਰਾਣੀ, ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਕਾਲਾ (ਆਜ਼ਾਦ) ਵਾਰਡ ਨੰਬਰ 3 ਤੋਂ ਹਰਮਨਦੀਪ ਕੌਰ (ਆਪ) ਵਾਰਡ ਨੰਬਰ 4 ਤੋਂ ਸੁਰਿੰਦਰ ਸਿੰਘ ਭਿੰਡਰ (ਕਾਂਗਰਸ), ਵਾਰਡ ਨੰਬਰ 5 ਤੋਂ ਗੁਰਦੀਪ ਕੌਰ (ਅਜ਼ਾਦ), ਵਾਰਡ ਨੰਬਰ 6 ਤੋਂ ਭੁਪਿੰਦਰ ਸਿੰਘ (ਆਪ), ਵਾਰਡ ਨੰਬਰ 7 ਤੋਂ ਅੰਜੂ ਸ਼ਰਮਾ (ਕਾਂਗਰਸ), ਵਾਰਡ ਨੰਬਰ 8 ਤੋਂ ਹਿਮਾਂਸ਼ੂ (ਕਾਂਗਰਸ), ਵਾਰਡ ਨੰਬਰ 9 ਤੋਂ ਬਲਵੀਰ ਕੌਰ ਸੈਣੀ (ਕਾਂਗਰਸ), ਵਾਰਡ ਨੰਬਰ 10 ਤੋਂ ਪ੍ਰਦੀਪ ਪੁਰੀ (ਆਜ਼ਾਦ), ਵਾਰਡ ਨੰਬਰ 11 ਤੋਂ ਆਸ਼ਾ ਰਾਣੀ (ਬੀਜੇਪੀ), ਵਾਰਡ ਨੰਬਰ 12 ਤੋਂ ਨੱਥੂ ਲਾਲ ਢੀਂਗਰਾ (ਕਾਂਗਰਸ), ਵਾਰਡ ਨੰਬਰ 13 ਤੋਂ ਬਬੀਤਾ ਅਗਰਵਾਲ (ਬੀਜੇਪੀ), ਵਾਰਡ ਨੰਬਰ 14 ਤੋਂ ਮਨੋਜ ਕੁਮਾਰ (ਕਾਂਗਰਸ), ਵਾਰਡ ਨੰਬਰ 15 ਤੋਂ ਸੀਮਾ (ਕਾਂਗਰਸ), ਵਾਰਡ ਨੰਬਰ 16 ਤੋਂ ਵਿਜੇ ਲੰਕੇਸ਼ (ਆਜ਼ਾਦ), ਵਾਰਡ ਨੰਬਰ 17 ਤੋਂ ਰੀਤੂ ਕੰਡਾ (ਬੀਜੇਪੀ), ਵਾਰਡ ਨੰਬਰ 18 ਤੋਂ ਜੋਤੀ ਪ੍ਰਕਾਸ਼ (ਕਾਂਗਰਸ) ,ਵਾਰਡ ਨੰਬਰ 19 ਤੋਂ ਨਰਿੰਦਰ ਉੱਪਲ (ਆਜ਼ਾਦ) ,ਵਾਰਡ ਨੰਬਰ 20 ਤੋਂ ਦੀਪਕ ਗੋਇਲ (ਕਾਂਗਰਸ), ਵਾਰਡ ਨੰਬਰ 21 ਤੋਂ ਸਲਮਾ ਰਾਣੀ (ਆਪ), ਵਾਰਡ ਨੰਬਰ 22 ਤੋਂ ਅਵਤਾਰ ਸਿੰਘ (ਆਜ਼ਾਦ), ਵਾਰਡ ਨੰਬਰ 23 ਤੋਂ ਕ੍ਰਿਸ਼ਨ ਲਾਲ (ਆਪ), ਵਾਰਡ ਨੰਬਰ 24 ਤੋਂ ਹਰਪ੍ਰੀਤ ਸਿੰਘ (ਆਪ), ਵਾਰਡ ਨੰਬਰ 25 ਤੋਂ ਪ੍ਰੀਤ (ਆਪ), ਵਾਰਡ ਨੰਬਰ 26 ਤੋਂ ਪਰਮਿੰਦਰ ਸਿੰਘ (ਆਜ਼ਾਦ), ਵਾਰਡ ਨੰਬਰ 27 ਤੋਂ ਜਸਵੀਰ ਕੌਰ (ਆਜ਼ਾਦ), ਵਾਰਡ ਨੰਬਰ 28 ਤੋਂ ਸਤਿੰਦਰ ਕੁਮਾਰ ਸੈਣੀ (ਆਜ਼ਾਦ), ਵਾਰਡ ਨੰਬਰ 29 ਤੋਂ ਸਿਮਰਤ ਰਾਣਾ ਪੂਨੀਆ (ਆਜ਼ਾਦ) ਨੂੰ ਲੋਕਾਂ ਵੱਲੋਂ ਆਪਣਾ ਆਗੂ ਚੁਣ ਲਿਆ ਗਿਆ। ਦਿੜ੍ਹਬਾ ਅਤੇ ਚੀਮਾ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਵਧੇਰੇ ਉਮੀਦਵਾਰ ਜੇਤੂ ਰਹਿਣ ਨਾਲ ਦਿੜ੍ਹਬਾ ਦੇ ਵਿਧਾੲਕ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੀ ਹੋਰ ਜ਼ਿਆਦਾ ਮਜ਼ਬੂਤੀ ਮੰਨੀ ਜਾ ਰਹੀ ਹੈ। ਸੰਗਰੂਰ ਦੇ 29 ਵਿੱਚੋਂ 9 ਵਾਰਡਾਂ ’ਤੇ ਕਾਂਗਰਸੀ ਉਮੀਦਵਾਰਾਂ ਦੇ ਜਿੱਤਣ ਨਾਲ ਕਾਂਗਰਸੀ ਸੀਨੀਅਰ ਆਗੂ ਵਿਜੈਇੰਦਰ ਸਿੰਗਲਾ ਆਪਣੀ ਵੱਡੀ ਪ੍ਰਾਪਤੀ ਮੰਨ ਰਹੇ ਹਨ। ਸੰਗਰੂਰ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਹੋਈਆਂ ਆਮ ਚੋਣਾਂ ਅਤੇ ਸੁਨਾਮ ਦੇ ਵਾਰਡ ਦੀ ਉਪ ਚੋਣ ਵਿੱਚ ਕੁੱਲ 74.35% ਵੋਟਿੰਗ ਹੋਈ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ- ਕਮ- ਏਡੀਸੀ (ਵਿਕਾਸ) ਸੁਖਚੈਨ ਸਿੰਘ ਪਾਪੜਾ ਨੇ ਦਿੱਤੀ।

Advertisement

ਸੁਨਾਮ ਦੇ ਵਾਰਡ ਨੰਬਰ-11 ਵਿੱਚੋਂ ‘ਆਪ’ ਦੀ ਸੰਤੋਸ਼ ਰਾਣੀ ਜੇਤੂ
ਸੁਨਾਮ ਊਧਮ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਇਥੋਂ ਦੇ ਵਾਰਡ ਨੰਬਰ-11 ਲਈ ਹੋਈ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ ਨੇ ਜਿੱਤ ਲਈ ਹੈ। ਸੰਤੋਸ਼ ਰਾਣੀ ਨੇ ਆਪਣੇ ਮੁਕਾਬਲੇ ਵਿੱਚ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਕਿਰਨਾ ਦੇਵੀ ਨੂੰ 309 ਵੋਟਾਂ ਦੇ ਫਰਕ ਨਾਲ ਹਰਾਇਆ ਜਦੋਂ ਕਿ ਕਿਰਨਾ ਦੇਵੀ ਨੂੰ 260 ਵੋਟਾਂ ਪਈਆਂ। ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਹੋਈ ਇਸ ਚੋਣ ਦੌਰਾਨ ਕਥਿਤ ਜਾਅਲੀ ਵੋਟਾਂ ਪਵਾਏ ਜਾਣ ਨੂੰ ਲੈ ਕੇ ਸਥਿਤੀ ਕਾਫੀ ਤਣਾਅਪੂਰਨ ਬਣੀ ਰਹੀ। ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਸੁਨਾਮ ਸੁਮੀਤ ਢਿੱਲੋਂ ਨੇ ਦੱਸਿਆ ਕਿ ਕੁੱਲ ਪੋਲ ਹੋਈਆਂ 1134 ਵੋਟਾਂ ’ਚੋਂ ਜੇਤੂ ਉਮੀਦਵਾਰ ਨੂੰ 874 ਵੋਟਾਂ ਪਈਆਂ।

Advertisement

ਨਗਰ ਪੰਚਾਇਤ ਦਿੜ੍ਹਬਾ ’ਚੋਂ ‘ਆਪ’ ਦੀ ਹੂੰਝਾ ਫੇਰ ਜਿੱਤ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ) :ਅੱਜ ਨਗਰ ਪੰਚਾਇਤ ਦਿੜ੍ਹਬਾ ਦੇ 12 ਵਾਰਡਾਂ ਵਿੱਚ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਅਤੇ ਗਿਆਰਾਂ ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜਦ ਕਿ ਇੱਕ ਸੀਟ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈ। ਵਾਰਡ ਨੰਬਰ 5 ਵਿੱਚ ਪਹਿਲਾਂ ਹੀ ‘ਆਪ’ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ’ਤੇ ਸਰਬਸੰਮਤੀ ਹੋ ਗਈ ਸੀ, ਜਿਸ ਕਰਕੇ ‘ਆਪ’ ਨੇ 13 ਵਿੱਚੋਂ 12 ਸੀਟਾਂ ’ਤੇ ਕਬਜ਼ਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਵਿੱਚ ‘ਆਪ’ ਦੇ ਉਮੀਦਵਾਰ ਸੰਦੀਪ ਕੌਰ, ਵਾਰਡ ਨੰਬਰ 2 ਵਿੱਚੋਂ ਮਨਿੰਦਰ ਸਿੰਘ, ਵਾਰਡ ਨੰਬਰ 3 ’ਚੋਂ ਬਲਵਿੰਦਰ ਸਿੰਘ, ਵਾਰਡ ਨੰਬਰ 4 ’ਚੋਂ ਟੀਟੂ ਸ਼ਰਮਾ ਸਾਰੇ ‘ਆਪ’ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ-5 ਵਿੱਚ ਪਹਿਲਾਂ ਹੀ ‘ਆਪ’ ਉਮੀਦਵਾਰ ਜਸਪ੍ਰੀਤ ਕੌਰ ’ਤੇ ਸਰਬਸੰਮਤੀ ਹੋ ਗਈ ਸੀ। ਵਾਰਡ ਨੰਬਰ 6 ਵਿੱਚ ‘ਆਪ’ ਦੇ ਜਸਪ੍ਰੀਤ ਸਿੰਘ, ਵਾਰਡ ਨੰਬਰ 7 ਵਿੱਚ ਬੀਜੇਪੀ ਦੇ ਜਿੰਮੀ ਗੋਇਲ, ਵਾਰਡ ਨੰਬਰ 8 ਵਿੱਚ ‘ਆਪ’ ਦੇ ਰਾਜੇਸ਼ ਕੁਮਾਰ, ਵਾਰਡ ਨੰਬਰ 9 ਵਿੱਚ ‘ਆਪ’ ਦੇ ਸੁਸ਼ੀਲ ਕੁਮਾਰ, ਵਾਰਡ ਨੰਬਰ 10 ਵਿੱਚੋਂ ‘ਆਪ’ ਦੇ ਗੁਰਪ੍ਰੀਤ ਕੌਰ, ਵਾਰਡ ਨੰਬਰ 11 ਵਿੱਚੋਂ ਆਜ਼ਾਦ ਉਮੀਦ ਸੁਖਵਿੰਦਰ ਕੌਰ, ਵਾਰਡ ਨੰਬਰ 12 ਵਿੱਚੋਂ ‘ਆਪ’ ਦੇ ਹਰਚਰਨ ਸਿੰਘ ਅਤੇ ਵਾਰਡ ਨੰਬਰ 13 ਵਿੱਚ ਪਿਆਰੋ ਕੌਰ ਜੇਤੂ ਰਹੇ ਹਨ।

ਵਾਰਡ ਨੰਬਰ-4 ’ਚੋਂ ਹਾਰੇ ਉਮੀਦਵਾਰ ਨੇ ਧੱਕੇਸ਼ਾਹੀ ਦੇ ਦੋਸ਼ ਲਾਏ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਨਗਰ ਪੰਚਾਇਤ ਦਿੜ੍ਹਬਾ ਦੇ 12 ਵਾਰਡਾਂ ਵਿੱਚ ਪਈਆਂ ਵੋਟਾਂ ਭਾਵੇਂ ਅਮਨ ਅਮਾਨ ਨਾਲ ਹੋਈਆਂ ਹਨ hj ਵਾਰਡ ਨੰਬਰ 4 ਵਿੱਚੋਂ ਹਾਰੇ ਆਜ਼ਾਦ ਉਮੀਦਵਾਰ ਅਤੇ ਨਗਰ ਪੰਚਾਇਤ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਬਿੱਟੂ ਖਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 4 ਵਿੱਚ ਉਸ ਨਾਲ ਸਰਕਾਰੀ ਕਰਮਚਾਰੀਆਂ ਵੱਲੋਂ ਧੱਕਾ ਕੀਤਾ ਗਿਆ ਹੈ। ਉਸ ਨੇ ਦੋਸ਼ ਲਾਇਆਤਿ ਡਿਊਟੀ ’ਤੇ ਹਾਜ਼ਰ ਕੁਝ ਕਮਰਚਾਰੀਆਂ ਨੇ ਉਸ ਨੂੰ ਸਵੇਰ ਤੋਂ ਲੈ ਕੇ ਵੋਟਾਂ ਪੈਣ ਤੱਕ ਅੰਦਰ ਨਹੀਂ ਜਾਣ ਦਿੱਤਾ ਅਤੇ ਉਸ ਦੀਆਂ ਬਾਹਾਂ ਫੜ ਕੇ ਉਸ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਨੂੰ ਅੰਦਰ ਜਾਣ ਤੋਂ ਕਿਸੇ ਨੇ ਵੀ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸ ਨੇ ਤੁਰੰਤ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਦਿੜ੍ਹਬਾ ਦੇ ਡੀਐਸਪੀ ਦੇ ਧਿਆਨ ਵਿੱਚ ਲਿਆਦਾ ਗਿਆ ਸੀ ਪਰ ਕੋਈ ਅਸਰ ਨਹੀਂ ਹੋਇਆ। ਇਸ ਤੋਂ ਇਲਾਵਾ ਕਾਂਗਰਸ ਦੇ ਸਥਾਨਕ ਆਗੂਆਂ ਨੇ ਕਾਂਗਰਸ ਪੱਖੀ ਉਮੀਦਵਾਰਾਂ ਨਾਲ ਧੱਕਾ ਹੋਣ ਦੀ ਵੀ ਗੱਲ ਕਹੀ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਨੇ ਬਿੱਟੂ ਖਾਨ ਵੱਲੋਂ ਧੱਕੇਸ਼ਾਹੀ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਸਾਰੇ ਵਾਰਡਾਂ ਵਿੱਚ ਚੋਣਾਂ ਪੂਰੇ ਅਮਨ ਅਮਾਨ ਨਾਲ ਹੋਈਆਂ ਹਨ ਅਤੇ ਕਿਸੇ ਵੀ ਉਮੀਦਵਾਰ ਨਾਲ ਧੱਕਾ ਨਹੀਂ ਹੋਇਆ। ਉਧਰ ਦਿੜ੍ਹਬਾ ਦੇ ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਚੋਣਾਂ ਅਮਨ ਨਾਲ ਹੋਈਆਂ ਹਨ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਇਆ।

Advertisement
Author Image

Sukhjit Kaur

View all posts

Advertisement