ਵੱਖ-ਵੱਖ ਥਾਵਾਂ ਤੋਂ ਥ੍ਰੀ-ਵ੍ਹੀਲਰ ਤੇ ਕਾਰ ਚੋਰੀ
08:41 AM Jun 14, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਥ੍ਰੀ-ਵ੍ਹੀਲਰ ਤੇ ਕਾਰ ਚੋਰੀ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਧਨਾਸ ਵਿੱਚ ਵਾਪਰੀ ਹੈ ਜਿੱਥੋਂ ਕੋਈ ਸ਼ਿਵ ਕੁਮਾਰ ਦਾ ਥ੍ਰੀ-ਵ੍ਹੀਲਰ ਚੋਰੀ ਕਰ ਕੇ ਫ਼ਰਾਰ ਹੋ ਗਿਆ। ਸ਼ਿਵ ਕੁਮਾਰ ਨੇ ਕਿਹਾ ਕਿ ਉਸ ਦਾ ਥ੍ਰੀ-ਵ੍ਹੀਲਰ ਘਰ ਦੇ ਬਾਹਰ ਖੜ੍ਹਾ ਸੀ, ਜਿਸ ਨੂੰ ਕੋਈ ਚੋਰੀ ਕਰ ਕੇ ਲੈ ਗਿਆ। ਦੂਜੀ ਘਟਨਾ ਸੈਕਟਰ-40 ਵਿੱਚ ਵਾਪਰੀ ਹੈ ਜਿੱਥੋਂ ਕੋਈ ਕਾਰ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਇਹ ਕਾਰ ਮੁਹਾਲੀ ਵਿੱਚ ਰਹਿਣ ਵਾਲੀ ਔਰਤ ਦੀ ਹੈ। ਪੀੜਤਾ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਕਿਹਾ ਕਿ ਉਸ ਦੀ ਕਾਰ ਸੈਕਟਰ-40 ਵਿੱਚ ਖੜ੍ਹੀ ਸੀ ਜਿਸ ਨੂੰ ਕੋਈ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਚੰਡੀਗੜ੍ਹ ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement