For the best experience, open
https://m.punjabitribuneonline.com
on your mobile browser.
Advertisement

ਸੋਨੇ-ਚਾਂਦੀ ਸਮੇਤ ਤਿੰਨ ਚੋਰ ਗ੍ਰਿਫ਼ਤਾਰ; ਇੱਕ ਫ਼ਰਾਰ

08:45 AM Oct 22, 2024 IST
ਸੋਨੇ ਚਾਂਦੀ ਸਮੇਤ ਤਿੰਨ ਚੋਰ ਗ੍ਰਿਫ਼ਤਾਰ  ਇੱਕ ਫ਼ਰਾਰ
Advertisement

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਚੋਰੀ ਦੇ ਸੋਨੇ ਅਤੇ ਚਾਂਦੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਭੱਜ ਗਿਆ ਹੈ। ਸੀਆਈਏ-2 ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸੰਜੇ ਗਾਂਧੀ ਚੌਕ ਤਾਜਪੁਰ ਰੋਡ ’ਤੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਤਿੰਨ ਜਣੇ ਮੈਰਿਜ ਪੈਲਸਾਂ ਵਿੱਚ ਚੋਰੀਆਂ ਕਰਨ ਦੇ ਆਦੀ ਹਨ ਅਤੇ ਉਹ ਵਰਧਮਾਨ ਫੈਕਟਰੀ ਦੀ ਬੈਕ ਸਾਇਡ ਮਾਤਾ ਵੈਸ਼ਨੋ ਧਾਮ ਮੰਦਿਰ ਦੇ ਨੇੜੇ ਖੜ੍ਹੇ ਹਨ। ਪੁਲੀਸ ਪਾਰਟੀ ਨੇ ਤੁਰੰਤ ਪਿੰਡ ਗੁਲਖੇੜੀ ਜ਼ਿਲ੍ਹਾ ਰਾਜਗੜ੍ਹ (ਮੱਧ-ਪ੍ਰਦੇਸ਼) ਵਾਸੀਆਨ ਬਾਦਲ, ਵਿਸ਼ਾਲ ਅਤੇ ਕਨੱਈਆ ਲਾਲ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 34 ਗ੍ਰਾਮ ਸੋਨਾ ਅਤੇ 38 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦਾ ਸਾਥੀ ਜਿਗਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement