For the best experience, open
https://m.punjabitribuneonline.com
on your mobile browser.
Advertisement

ਤਿਹਾਏ ਲੰਮੀ ਵਾਸੀਆਂ ਨੇ ਡੱਬਵਾਲੀ-ਮਲੋਟ ’ਤੇ ਜਾਮ ਲਗਾਇਆ

02:18 PM Jun 19, 2024 IST
ਤਿਹਾਏ ਲੰਮੀ ਵਾਸੀਆਂ ਨੇ ਡੱਬਵਾਲੀ ਮਲੋਟ ’ਤੇ ਜਾਮ ਲਗਾਇਆ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 19 ਜੂਨ
ਲੰਬੀ ਵਿੱਚ ਜਨਤਾ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿੰਡ ਲੰਬੀ ਵਿਖੇ ਪੀਣ ਦੇ ਪਾਣੀ ਸਪਲਾਈ ਨਾ ਆਉਣ ਕਰਕੇ ਅਤਿ ਦੀ ਗਰਮੀ ਵਿੱਚ ਪਿੰਡ ਵਾਸੀ ਸੜਕਾਂ 'ਤੇ ਉਤਰਨ ਨੂੰ ਮਜਬੂਰ ਹੋ ਗਏ। ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ-9 ਉੱਪਰ ਜਾਮ ਲਗਾ ਕੇ ਧਰਨਾ ਲਗਾ ਦਿੱਤਾ, ਜਿਸ ਕਾਰਨ ਡੱਬਵਾਲੀ-ਮਲੋਟ ਮੁੱਖ ਸੜਕ 'ਤੇ ਆਵਾਜਾਈ ਠੱਪ ਹੋ ਗਈ। ਪਿੰਡ ਵਾਸੀਆਂ ਮੁਤਾਬਕ ਵਾਟਰ ਵਰਕਸ ਤੋਂ ਅਮਲੇ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਕਦੇ-ਕਦਾਈਂ ਆਉਂਦੀ ਸਪਲਾਈ ਕਾਰਲ ਪਿੰਡ ਦੇ ਕਈ ਹਿੱਸਿਆਂ ਵਿਚ ਪਾਣੀ ਨਹੀਂ ਆਉਂਦਾ। ਭਾਕਿਯੂ ਏਕਤਾ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਨੇ ਦੱਸਿਆ ਕਿ ਵਾਟਰ ਵਰਕਸ ਦੇ ਅਮਲੇ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਿਲਕੁਲ ਨਹੀਂ ਦਿੱਤੀ ਜਾ ਰਹੀ। ਪਿੰਡ ਵਾਸੀ ਹਰਭਗਵਾਨ ਸਿੰਘ, ਇਕਬਾਲ ਸਿੰਘ ਨੰਬਰਦਾਰ, ਬੂਟਾ ਸਿੰਘ, ਗੁਰਲਾਲ ਸਿੰਘ, ਸਾਬਕਾ ਥਾਣੇਦਾਰ ਰਾਜਿੰਦਰ ਸਿੰਘ ਤੇ ਰਿੰਕੂ ਲੰਬੀ ਨੇ ਦੱਸਿਆ ਕਿ ਪਿੰਡ ਵਿੱਚ ਮਾਨ ਸੜਕ, ਕਲੋਨੀ ਅਤੇ ਪਿੰਡ ਦੇ ਵਿਚਕਾਰਲੇ ਖੇਤਰ ਪਾਣੀ ਬਿਲਕੁਲ ਨਹੀਂ ਜਾ ਰਿਹਾ ਹੈ।ਜਲ ਅਤੇ ਸੈਨੀਟੇਸ਼ਨ ਸਬ ਡਵੀਜ਼ਨ ਲੰਬੀ ਦੇ ਐੱਸਡੀਓ ਜਗਮੋਹਨ ਸਿੰਘ ਨੇ ਕਿਹਾ ਕਿ ਪਿੱਛੋਂ ਪਾਣੀ ਦੀ ਕਿੱਲਤ ਦੇ ਬਾਵਜੂਦ ਲਗਾਤਾਰ ਸਪਲਾਈ ਦਿੱਤੀ ਜਾ ਰਹੀ ਹੈ। ਕੱਲ੍ਹ ਸ਼ਾਮ ਅਤੇ ਅੱਜ ਵੀ ਖੇਤਰਵਾਰ ਸਪਲਾਈ ਛੱਡੀ ਗਈ।

Advertisement

Advertisement
Author Image

Advertisement
Advertisement
×