ਹੈਰੋਇਨ ਸਮੇਤ ਤਿੰਨ ਜਣੇ ਗ੍ਰਿਫ਼ਤਾਰ
ਲੁਧਿਆਣਾ: ਪੁਲੀਸ ਨੇ ਤਿੰਨ ਜਣਿਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ 2 ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਦੌਰਾਨੇ ਚੈਕਿੰਗ ਟੀ-ਪੁਆਇੰਟ ਪਿੰਡ ਫੁੱਲਾਵਾਲ ਨੇੜੇ ਮੌਜੂਦ ਸੀ ਤਾਂ ਪ੍ਰਿੰਸ ਚਿਕਨ ਕੋਲ ਰਾਹੁਲ ਉਰਫ਼ ਬੱਲੀ ਵਾਸੀ ਲੇਬਰ ਕਲੋਨੀ ਅਤੇ ਅਨੁਜ ਚੰਡਾਲੀਆ ਉਰਫ਼ ਕਰਨ ਵਾਸੀ ਅੰਬੇਡਕਰ ਨਗਰ ਪੈਦਲ ਆ ਰਹੇ ਸਨ। ਪੁਲੀਸ ਪਾਰਟੀ ਨੇ ਦੋਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 150 ਗ੍ਰਾਮ ਹੈਰੋਇਨ ਅਤੇ 20 ਖਾਲੀ ਜਿੱਪ ਲਾਕ ਲਿਫਾਫੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਦੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸਦਰ ਦੇ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਦੌਰਾਨੇ ਚੈਕਿੰਗ ਗ੍ਰੀਨ ਸਿਟੀ ਧਾਂਦਰਾ ਰੋਡ ਤੋਂ ਹਰਸਿਮਰਨਜੋਤ ਸਿੰਘ ਉਰਫ਼ ਗੋਲਡੀ ਵਾਸੀ ਅਦਰਸ਼ ਕਲੋਨੀ ਨੇੜੇ ਰੇਲਵੇ ਫਾਟਕ ਗਿੱਲ ਜੋ ਕਾਰ ਵਿੱਚ ਆ ਰਿਹਾ ਸੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ