For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਪਤੀ-ਪਤਨੀ ਸਣੇ ਤਿੰਨ ਹਲਾਕ

07:56 AM May 10, 2024 IST
ਸੜਕ ਹਾਦਸੇ ਵਿੱਚ ਪਤੀ ਪਤਨੀ ਸਣੇ ਤਿੰਨ ਹਲਾਕ
Advertisement

ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 9 ਮਈ
ਚੰਡੀਗੜ੍ਹ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪਿੰਡ ਮੀਆਂਪੁਰ ਹੰਡੂਰ ਨਜ਼ਦੀਕ ਆਲਟੋ ਕਾਰ ਫੁਟਪਾਥ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਉਸ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਭਰਤਗੜ੍ਹ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਏ। ਏਐਸਆਈ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਮੌਕੇ ’ਤੇ ਪੁੱਜ ਕੇ ਲੋਕਾਂ ਦੀ ਸਹਾਇਤਾ ਨਾਲ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀ ਵਿਅਕਤੀ ਅਤੇ ਇੱਕ ਔਰਤ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ 108 ਨੰਬਰ ਐਬੂਲੈਂਸ ਰਾਹੀਂ ਸੀਐਚਸੀ ਭਰਤਗੜ੍ਹ ਪਹੁੰਚਾਇਆ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅਸ਼ਵਨੀ ਕੁਮਾਰ (62) ਵਾਸੀ ਪਿੰਡ ਗਨੋਹ ਥਾਣਾ ਬਡਸਰ ਜ਼ਿਲ੍ਹਾ ਹਮੀਰਪੁਰ, ਹਿਮਾਚਲ ਪ੍ਰਦੇਸ਼ ਆਪਣੀ ਪਤਨੀ ਪੁਸ਼ਪਾ ਦੇਵੀ (56) ਤੇ ਸਾਲੀ ਰੌਸ਼ਨੀ ਦੇਵੀ ਨੂੰ ਦਵਾਈ ਦਿਵਾ ਕੇ ਘਰ ਆ ਰਿਹਾ ਸੀ ਜਦੋਂ ਉਹ ਪਿੰਡ ਮੀਆਂਪੁਰ ਹੰਡੂਰ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਦੇ ਫੁਟਪਾਥ ਨਾਲ ਟਕਰਾ ਕੇ ਸੜਕ ਦੀ ਪੁਲੀ ਦੀ ਰੇਲਿੰਗ ਉੱਪਰ ਜਾ ਚੜ੍ਹੀ ਜਿਸ ਨਾਲ ਕਾਰ ਪਲਟ ਗਈ। ਹਾਦਸੇ ਵਿੱਚ ਪੁਸ਼ਪਾ ਦੇਵੀ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਅਸ਼ਵਨੀ ਕੁਮਾਰ ਤੇ ਰੌਸ਼ਨੀ ਦੇਵੀ ਦੀ ਭਰਤਗੜ੍ਹ ਸੀਐਚਸੀ ਲਿਜਾਣ ਦੌਰਾਨ ਹੀ ਮੌਤ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×