ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਾਕਿਆਂ ਦੇ ਢੇਰ ’ਚ ਧਮਾਕੇ ਕਾਰਨ ਤਿੰਨ ਹਲਾਕ, 33 ਜ਼ਖ਼ਮੀ

08:20 AM May 31, 2024 IST
ਹਸਪਤਾਲ ਵਿੱਚ ਡਾਕਟਰਾਂ ਤੋਂ ਜ਼ਖ਼ਮੀਆਂ ਬਾਰੇ ਜਾਣਕਾਰੀ ਲੈਂਦੇ ਹੋਏ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ। -ਫੋਟੋ: ਏਐੱਨਆਈ

ਪੁਰੀ (ਉੜੀਸਾ), 30 ਮਈ
ਉੜੀਸਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਦੇ ਚੰਦਨ ਯਾਤਰਾ ਤਿਉਹਾਰ ਦੌਰਾਨ ਪਟਾਕਿਆਂ ਦੇ ਢੇਰ ’ਚ ਧਮਾਕਾ ਹੋਣ ਕਾਰਨ ਇੱਕ ਨਾਬਾਲਗ ਸਣੇ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮ੍ਰਿਤਕਾਂ ਦੇ ਵਾਰਸਾਂ ਲਈ 4-4 ਲੱਖ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਹ ਜਾਂਚ ਮਾਲੀਆ ਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਵਧੀਕ ਸਕੱਤਰ ਵੱਲੋਂ ਕੀਤੀ ਜਾਵੇਗੀ।
ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਬੁੱਧਵਾਰ ਰਾਤ ਨੂੰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸੈਂਕੜੇ ਲੋਕ ਸਮਾਗਮ ਦੀਆਂ ਰਸਮਾਂ ਦੇਖਣ ਲਈ ਨਰੇਂਦਰ ਪੁਸ਼ਕਰਨੀ ਦੇ ਕੰਢਿਆਂ ’ਤੇ ਇਕੱਠੇ ਹੋਏ ਸਨ। ਪੁਰੀ ਦੇ ਐੱਸਪੀ ਪਿਨਾਕ ਮਿਸ਼ਰਾ ਨੇ ਕਿਹਾ ਕਿ ਸ਼ਰਧਾਲੂਆਂ ਦਾ ਇੱਕ ਗਰੁੱਪ ਪਟਾਕੇ ਚਲਾ ਕੇ ਤਿਉਹਾਰ ਮਨਾ ਰਿਹਾ ਸੀ। ਇਸ ਦੌਰਾਨ ਇੱਕ ਚੰਗਿਆੜੀ ਅਚਾਨਕ ਹੀ ਪਟਾਕਿਆਂ ਦੇ ਢੇਰ ’ਤੇ ਡਿੱਗਣ ਕਾਰਨ ਧਮਾਕਾ ਹੋ ਗਿਆ। ਅਧਿਕਾਰੀ ਮੁਤਾਬਕ ਘਟਨਾ ’ਚ ਜ਼ਖਮੀ ਹੋਏ ਇੱਕ ਲੜਕੇ ਨੇ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਵਿੱਚ ਦਮ ਤੋੜਿਆ ਜਦਕਿ ਦੋ ਹੋਰਨਾਂ ਦੀ ਭੁਵਨੇਸ਼ਵਰ ਦੇ ਨਿੱਜੀ ਹਸਪਤਾਲਾਂ ’ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ’ਚ ਜ਼ਖਮੀ ਹੋਏ ਹੋਰ ਵਿਅਕਤੀ ਪੁਰੀ, ਭੁਵਨੇਸ਼ਵਰ ਤੇ ਕਟਕ ਦੇ ਵੱਖ-ਵੱਖ ਹਸਪਤਾਲਾਂ ’ਚ ਦਾਖਲ ਹਨ। ਇਸ ਦੌਰਾਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਪੁਰੀ ’ਚ ਇੱਕ ਪ੍ਰਾਈਵੇਟ ਹਸਪਤਾਲ ’ਚ ਪਹੁੰਚ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਡਾਕਟਰਾਂ ਤੋਂ ਮਰੀਜ਼ਾਂ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ। -ਪੀਟੀਆਈ

Advertisement

ਮਮਤਾ ਬੈਨਰਜੀ ਵੱਲੋਂ ਮੌਤਾਂ ’ਤੇ ਦੁੱਖ ਦਾ ਇਜ਼ਹਾਰ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੁਆਂਢੀ ਸੂਬੇ ਉੜੀਸਾ ਦੇ ਪੁਰੀ ’ਚ ਪਟਾਕਿਆਂ ਦੇ ਢੇਰ ’ਚ ਧਮਾਕੇ ਕਾਰਨ ਹੋਈਆਂ ਮੌਤਾਂ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਐਕਸ ’ਤੇ ਪੋਸਟ ’ਚ ਮਮਤਾ ਬੈਨਰਜੀ ਨੇ ਕਿਹਾ, ‘‘ਭਗਵਾਨ ਜਗਨਨਾਥ ਦੇ ਚੰਦਨ ਯਾਤਰਾ ਤਿਉਹਾਰ ਦੌਰਾਨ ਧਮਾਕੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਮੈਂ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਕਾਮਨਾ ਕਰਦੀ ਹਾਂ।’’ -ਪੀਟੀਆਈ

Advertisement
Advertisement
Advertisement