ਟਰੱਕ ਦੀ ਟੱਕਰ ਕਾਰਨ ਪੀਏਸੀ ਬਟਾਲੀਅਨ ਦੇ ਕਮਾਂਡੈਂਟ ਸਣੇ ਤਿੰਨ ਜ਼ਖ਼ਮੀ
08:25 PM Feb 23, 2025 IST
ਭਦੋਹੀ (ਉੱਤਰ ਪ੍ਰਦੇਸ਼), 23 ਫਰਵਰੀਭਦੋਹੀ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਸਰਕਾਰੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਵਿੱਚ ਸਵਾਰ ਪੀਏਸੀ ਬਟਾਲੀਅਨ ਦੇ ਕਮਾਂਡੈਂਟ ਸਣੇ ਤਿੰਨ ਪੁਲੀਸ ਕਰਮੀ ਜ਼ਖ਼ਮੀ ਹੋ ਗਈ।
Advertisement
ਪੁਲੀਸ ਅਧਿਕਾਰੀਆਂ ਨੇ ਅੱਜ ਇੱਥੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਨੂੰ ਜ਼ਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਵਿੱਚ ਕੌਮੀ ਰਾਜਮਾਰਗ-19 ’ਤੇ ਵਾਪਰੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 42 ਕਿਲੋਮੀਟਰ ਲੰਬੇ ਮਾਰਗ ’ਤੇ ਪ੍ਰਯਾਗਰਾਜ ਮਹਾਕੁੰਭ ਲਈ ਪੀਏਸੀ ਦੀ 39ਵੀਂ ਬਟਾਲੀਅਨ ਦੇ ਜਵਾਨ ਤਾਇਨਾਤ ਹਨ। ਉਨ੍ਹਾਂ ਅਨੁਸਾਰ ਬਟਾਲੀਅਨ ਦੇ ਕਮਾਂਡੈਂਟ ਬਿਕਾਸ ਕੁਮਾਰ ਆਪਣੀ ਸਰਕਾਰੀ ਗੱਡੀ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਾ ਰਹੇ ਤਾਂ ਇੱਕ ਢਾਬੇ ਨੇੜੇ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਕਮਾਂਡੈਂਟ ਬਿਕਾਸ ਕੁਮਾਰ, ਕਾਂਸਟੇਬਲ ਗੌਰੀ ਸ਼ੰਕਰ ਪਾਂਡੇ ਅਤੇ ਉਨ੍ਹਾਂ ਦੀ ਗੱਡੀ ਚਲਾ ਰਹੇ ਪੀਏਸੀ ਜਵਾਨ ਸਤੇਂਦਰ ਕੁਮਾਰ ਸਿੰਘ ਜ਼ਖ਼ਮੀ ਹੋ ਗਏ। -ਪੀਟੀਆਈ
Advertisement
Advertisement