For the best experience, open
https://m.punjabitribuneonline.com
on your mobile browser.
Advertisement

ਜੰਮੂ ਦੇ ਦਰਿਆਵਾਂ ’ਚ ਡੁੱਬਣ ਕਾਰਨ ਤਿੰਨ ਹਲਾਕ

07:30 AM May 01, 2024 IST
ਜੰਮੂ ਦੇ ਦਰਿਆਵਾਂ ’ਚ ਡੁੱਬਣ ਕਾਰਨ ਤਿੰਨ ਹਲਾਕ
ਰਾਮਬਨ ਜ਼ਿਲ੍ਹੇ ’ਚ ਸ੍ਰੀਨਗਰ-ਜੰਮੂ ਕੌਮੀ ਮਾਰਗ ਤੋਂ ਮਲਬਾ ਹਟਾਉਂਦੇ ਹੋਏ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਜੰਮੂ, 30 ਅਪਰੈਲ
ਰਾਮਬਨ ਤੇ ਬਨਿਹਾਲ ਵਿਚਾਲੇ ਕਈ ਥਾਵਾਂ ’ਤੇ ਢਿੱਗਾਂ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਅਤੇ ਨਦੀ ਵਿੱਚ ਡਿੱਗਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਹਨ ਜਦਕਿ ਦੋ ਹੋਰ ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਰਿਆਸੀ ’ਚ ਨਦੀ ਪਾਰ ਕਰਦੇ ਸਮੇਂ ਮੁਹੰਮਦ ਸ਼ਫੀ (65) ਅਤੇ ਮੁਮੀਰਾ ਬਾਨੋ (17) ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਸ਼ਫੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਬਾਨੋ ਦੀ ਭਾਲ ਕੀਤੀ ਜਾ ਰਹੀ ਹੈ। ਉਹ ਰਿਆਸੀ ਦੇ ਮਾਹੌਰ ’ਚ ਇੱਕ ਵਿਆਹ ਸਮਾਗਮ ਲਈ ਆਏ ਹੋਏ ਸਨ। ਇਸੇ ਦੌਰਾਨ ਇੱਕ ਵਿਅਕਤੀ ਕੇਕੇ ਸ਼ਰਮਾ ਜੰਮੂ ਦੇ ਗੱਦੀਗੜ੍ਹ ’ਚ ਨਦੀ ਵਿੱਚ ਡੁੱਬ ਗਿਆ। ਐੱਸਡੀਆਰਐੱਫ ਦੀ ਟੀਮ ਤੇ ਸਥਾਨਕ ਵਾਲੰਟੀਅਰ ਉਸ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੁੰਡ ਨਾਲੇ ’ਚੋਂ ਫਿਰਦੌਸ ਅਹਿਮਦ (13) ਦੀ ਲਾਸ਼ ਬਰਾਮਦ ਹੋਈ ਹੈ। ਇਸੇ ਤਰ੍ਹਾਂ ਰਾਮਬਨ ਜ਼ਿਲ੍ਹੇ ਦੇ ਕਰੂਲ ਇਲਾਕੇ ’ਚ ਯਾਕੂਬ ਮੀਰ (13) ਦੀ ਲਾਸ਼ ਨਦੀ ’ਚੋਂ ਮਿਲੀ ਹੈ। ਇੱਕ ਵੱਡਾ ਪੱਥਰ ਸਿਰ ’ਚ ਵੱਜਣ ਕਾਰਨ ਉਹ ਨਦੀ ’ਚ ਡਿੱਗ ਗਿਆ ਸੀ।
ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਬਹੁਤੇ ਇਲਾਕਿਆਂ ’ਚ ਭਾਰੀ ਮੀਂਹ ਕਾਰਨ ਜ਼ਮੀਨਾਂ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਤੇ ਨਦੀਆਂ ਦੇ ਪਾਣੀ ਦਾ ਪੱਧਰ ਵੀ ਵਧਿਆ ਹੈ। ਇਸ ਤੋਂ ਪਹਿਲਾਂ ਕਿਸ਼ਤਵਾੜ ਤੇ ਰਾਮਬਨ ਜ਼ਿਲ੍ਹਿਆਂ ’ਚ ਦੋ ਦਰਜਨ ਘਰ ਨੁਕਸਾਨੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ’ਚ ਸੁਧਾਰ ਹੋਣ ਤੋਂ ਬਾਅਦ ਜੰਮੂ-ਸ੍ਰੀਨਗਰ ਕੌਮੀ ਮਾਰਗ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। -ਪੀਟੀਆਈ

Advertisement

ਕਸ਼ਮੀਰ ਵਿੱਚ ਹੜ੍ਹਾਂ ਦਾ ਖਤਰਾ ਘਟਿਆ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਤੇ ਕੁਝ ਹੇਠਲੇ ਇਲਾਕਿਆਂ ਨੂੰ ਛੱਡ ਕੇ ਬਾਕੀ ਹਿੱਸਿਆਂ ’ਚ ਹੜ੍ਹਾਂ ਦਾ ਖਤਰਾ ਅੱਜ ਘਟ ਗਿਆ ਹੈ ਕਿਉਂਕਿ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਲੰਘੀ ਰਾਤ ਰੁਕਣ ਮਗਰੋਂ ਜੇਹਲਮ ਨਦੀ ਸਮੇਤ ਘਾਟੀ ਦੇ ਹੋਰ ਜਲ ਸਰੋਤਾਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਅਧਿਕਾਰੀਆਂ ਨੇ ਕਿਹਾ ਕਿ ਨਦੀ ਦੇ ਹੇਠਲੇ ਇਲਾਕਿਆਂ ’ਚ ਪਾਣੀ ਦਾ ਪੱਧਰ ਕੁਝ ਘੰਟਿਆਂ ਤੱਕ ਵਧਦਾ ਰਿਹਾ ਅਤੇ ਅੱਜ ਤੜਕੇ ਪੁਲਵਾਮਾ ਦੇ ਪੰਪੋਰ ਤੇ ਸ੍ਰੀਨਗਰ ਦੇ ਰਾਮ ਮੁਨਸ਼ੀ ਬਾਗ ’ਚ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਪਰ ਹੁਣ ਪਾਣੀ ਦੇ ਪੱਧਰ ’ਚ ਕਮੀ ਆਉਣ ਲੱਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਰ ਰਾਤ ਜੇਹਲਮ ਨਦੀ ਦੇ ਪਾਣੀ ਦਾ ਪੱਧਰ ਵੀ ਅਨੰਤਨਾਗ ਜ਼ਿਲ੍ਹੇ ਦੇ ਸੰਗਮ ’ਚ ਹੜ੍ਹਾਂ ਦੀ ਚਿਤਾਵਨੀ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਪਰ ਜਦੋਂ ਦੇਰ ਰਾਤ ਮੀਂਹ ਰੁਕਿਆ ਤਾਂ ਪਾਣੀ ਦਾ ਪੱਧਰ ਹੁਣ ਘਟ ਰਿਹਾ ਹੈ। ਕਸ਼ਮੀਰ ’ਚ ਲੰਘੇ ਸ਼ੁੱਕਰਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਗਏ ਹਨ। -ਪੀਟੀਆਈ

Advertisement
Author Image

Advertisement
Advertisement
×