ਤਿੰਨ ਰੋਜ਼ਾ ਵਿਰਾਸਤੀ ਮੇਲਾ ਛਿੰਝ ਛਰਾਹਾਂ ਸਮਾਪਤ
ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਨਵੰਬਰ
ਬੀਤ ਇਲਾਕੇ ਦਾ 29ਵਾਂ ਵਿਰਾਸਤੀ ਪੇਂਡੂ ਮੇਲਾ ਛਿੰਝ ਛਰਾਹਾਂ ਦੇ ਸਮਾਪਤੀ ਸਮਾਗਮ ਦੌਰਾਨ ਬਾਬਾ ਸੁਰਿੰਦਰ ਸਿੰਘ ਅਗਵਾਈ ਵਿੱਚ ਪ੍ਰਧਾਨ ਬਲਵੀਰ ਸਿੰਘ ਬੈਂਸ, ਅਮਰੀਕ ਸਿੰਘ ਦਿਆਲ ਤੇ ਸੋਨੀ ਦਿਆਲ ਵੱਲੋਂ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਤੇ ਉਨ੍ਹਾਂ ਦੇ ਸਾਥੀ ਡਾ. ਦਵਿੰਦਰ ਬਜਾੜ ਦਾ ਸਨਮਾਨ ਕੀਤਾ ਗਿਆ। ਬੀਤ ਭਲਾਈ ਕਮੇਟੀ ਦੇ ਜਰਨਲ ਸਕੱਤਰ ਸੋਨੀ ਦਿਆਲ ਤੇ ਅਮਰੀਕ ਸਿੰਘ ਦਿਆਲ ਨੇ ਕਿਹਾ ਕਿ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੱਲੋਂ ਪੰਜਾਬ ਦੇ ਪਾਣੀ, ਰੁਜ਼ਗਾਰ ਤੇ ਜ਼ਮੀਨਾਂ ਦੇ ਅਧਿਕਾਰਾਂ ਸਬੰਧੀ ਮਿਸ਼ਨ ਚੱਲ ਰਿਹਾ ਹੈ। ਮੇਲੇ ਦੌਰਾਨ ਪੰਜਾਬ ਮੋਰਚਾ ਦੀ ਟੀਮ ਨੇ ਵਾਲੀਬਾਲ ਤੇ ਕਬੱਡੀ ਦੇ ਮੈਚਾਂ ਦੀ ਸ਼ੁਰੂਆਤ ਕਰਵਾਈ ਗਈ। ਸ੍ਰੀ ਰਾਣਾ ਨੇ ਕਿਹਾ ਛਿੰਝ ਛਰਾਹਾਂ ਪੰਜਾਬ ਦਾ ਵੱਡਾ ਇਤਿਹਾਸਕ ਮੇਲਾ ਹੈ। ਉਨ੍ਹਾਂ ਨਹਿਰੀ ਪਾਣੀ, ਪੰਜਾਬ ’ਚ ਸਿਰਫ਼ ਮੂਲ ਪੰਜਾਬੀਆਂ ਨੂੰ ਹੀ ਸਰਕਾਰੀ ਨੌਕਰੀ ਤੇ ਜ਼ਮੀਨ ਖ਼ਰੀਦਣ ਦੇ ਅਧਿਕਾਰ ਲਾਗੂ ਕਰਾਉਣ ਲਈ ਪਿੰਡ ਪਿੰਡ ਲਾਮਬੰਦ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਨੀਰਜ ਰਾਣਾ, ਹਰਪ੍ਰੀਤ ਸਿੰਘ ਕਾਲਾ, ਖਜਾਨਚੀ ਤੀਰਥ ਸਿੰਘ ਮਾਨ, ਸਤੀਸ਼ ਰਾਣਾ, ਫੁੰਮਣ ਸਿੰਘ, ਅਜਾਇਬ ਸਿੰਘ ਤੇ ਸਮੂਹ ਪ੍ਰਬੰਧਕ ਮੌਜੂਦ ਸਨ।