ਗੁਲਜ਼ਾਰ ਗਰੁੱਪ ’ਚ ਤਿੰਨ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
09:08 AM Jan 11, 2025 IST
ਖੰਨਾ:
Advertisement
ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ, ਐੱਨਸੀਸੀਆਈਪੀ ਅਤੇ ਸਰਵ ਭਾਰਤੀ ਤਕਨੀਕੀ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ‘ਸਰਵਜਨਕ ਮਾਨਵ ਮੁੱਲ’ ਵਿਸ਼ੇ ਤਹਿਤ ਵਰਕਸ਼ਾਪ ਕਰਵਾਈ ਗਈ ਜਿਸ ਦਾ ਮੁੱਖ ਉਦੇਸ਼ ਸਿੱਖਿਆਕਾਰਾਂ ਵਿੱਚ ਮਨੁੱਖੀ ਮੁੱਲਾਂ ਤੇ ਪੇਸ਼ਾਵਰ ਨੈਤਿਕਤਾਵਾਂ ਦਾ ਸੰਚਾਰ ਕਰਨਾ ਸੀ। ਇਸ ਮੌਕੇ ਸਿੱਖਿਆ ਸ਼ਾਸਤਰੀ ਡਾ. ਪ੍ਰਿਆ ਦਰਸ਼ਨੀ, ਡਾ. ਮਨੀਸ਼ਾ ਗੁਪਤਾ ਅਤੇ ਮੰਗਲਦੀਪ ਉਰਵਸ਼ੀ ਨੇ ਸਿੱਖਿਆ ਪ੍ਰਣਾਲੀ ਵਿੱਚ ਮਨੁੱਖੀ ਮੁੱਲਾਂ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਰੋਜ਼ਾਨਾ ਕੰਮਕਾਜ ਅਤੇ ਪੇਸ਼ਾਵਰ ਜੀਵਨ ਵਿਚ ਲਾਗੂ ਹੋਣ ਵਾਲੇ ਅਹਿਮ ਮੂਲ ਧਾਰਨਾਵਾਂ ਸਬੰਧੀ ਸਭ ਨੂੰ ਜਾਣੂੰ ਕਰਵਾਇਆ। ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਪੇਸ਼ਾਵਰ ਨੈਤਿਕਤਾਵਾਂ ਮਨੁੱਖੀ ਮੁੱਲਾਂ ਤੋਂ ਪ੍ਰਾਪਤ ਹੁੰਦੀਆਂ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement