For the best experience, open
https://m.punjabitribuneonline.com
on your mobile browser.
Advertisement

Punjab News: ਖ਼ੂੰਖ਼ਾਰ ਕੁੱਤਿਆਂ ਨੇ 11 ਸਾਲਾ ਬੱਚਾ ਨੋਚ-ਨੋਚ ਕੇ ਮਾਰ ਮੁਕਾਇਆ, ਲੋਕਾਂ ਵੱਲੋਂ ਕੌਮੀ ਮਾਰਗ ਜਾਮ

12:12 PM Jan 11, 2025 IST
punjab news  ਖ਼ੂੰਖ਼ਾਰ ਕੁੱਤਿਆਂ ਨੇ 11 ਸਾਲਾ ਬੱਚਾ ਨੋਚ ਨੋਚ ਕੇ ਮਾਰ ਮੁਕਾਇਆ  ਲੋਕਾਂ ਵੱਲੋਂ ਕੌਮੀ ਮਾਰਗ ਜਾਮ
ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਸ਼ਾਹਰਾਹ ਉਪਰ ਰੋਸ ਧਰਨਾ ਦੇ ਕੇ ਆਵਾਜਾਈ ਠੱਪ ਕਰਦੇ ਹੋਏ ਇਲਾਕਾ ਵਾਸੀ ਅਤੇ (ਇਨਸੈੱਟ) ਹਰਸੁਖਪ੍ਰੀਤ ਸਿੰਘ ਦੀ ਫਾਈਲ ਫ਼ੋਟੋ।
Advertisement

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹਰਸੁਖਪ੍ਰੀਤ ਸਿੰਘ; ਇਲਾਕੇ ਵਿਚ ਹਫ਼ਤੇ ’ਚ ਵਾਪਰੀ ਅਜਿਹੀ ਦੂਜੀ ਘਟਨਾ; ਪਹਿਲਾਂ ਇਕ ਪਰਵਾਸੀ ਪਰਿਵਾਰ ਦਾ ਬੱਚਾ  ਹੋਇਆ ਸੀ ਕੁੱਤਿਆਂ ਦਾ ਸ਼ਿਕਾਰ

Advertisement

ਸੰਤੋਖ ਗਿੱਲ

Advertisement

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 11 ਜਨਵਰੀ

Punjab News - Dog Menace: ਲਾਗਲੇ ਪਿੰਡ ਹਸਨਪੁਰ ਵਿਚ ਵਾਪਰੀ ਇਕ ਦਰਦਨਾਕ ਘਟਨਾ ਵਿਚ ਪਿੰਡ ਦੇ ਖੇਤਾਂ ’ਚ ਰਹਿੰਦੇ ਪਰਿਵਾਰ ਦੇ 11 ਸਾਲਾਂ ਬੱਚੇ ਨੂੰ ਖ਼ੂੰਖ਼ਾਰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਮੁਕਾਇਆ। ਗੰਭੀਰ ਜ਼ਖ਼ਮੀ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕੁੱਤਿਆਂ ਦਾ ਸ਼ਿਕਾਰ ਹੋਇਆ ਹਰਸੁਖਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਆਪਣੇ ਮਾਪਿਆਂ ਦਾ ਇਹ ਇਕਲੌਤਾ ਪੁੱਤਰ ਸੀ। ਉਹ ਪਿੰਡ ਹਸਨਪੁਰ ਦੇ ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਦਰਦਨਾਕ ਮੌਤ ਨਾਲ ਪਿੰਡ ਵਾਸੀਆਂ ਵਿੱਚ ਕਾਫ਼ੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ 'ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਹੈ। ਗ਼ੁੱਸੇ ਨਾਲ ਭਰੇ ਲੋਕ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਇਹ ਇਸੇ ਹਫ਼ਤੇ ਵਿੱਚ ਵਾਪਰੀ ਅਜਿਹੀ ਦੂਜੀ ਘਟਨਾ ਹੈ। ਕੁਝ ਦਿਨ ਪਹਿਲਾਂ ਇੱਕ ਪਰਵਾਸੀ ਮਜ਼ਦੂਰ ਪਰਿਵਾਰ ਦੇ ਬੱਚੇ ਨੂੰ ਵੀ ਕੁੱਤਿਆਂ ਨੇ ਇਸੇ ਤਰ੍ਹਾਂ ਨੋਚ-ਨੋਚ ਮਾਰ ਮੁਕਾਇਆ ਸੀ। ਲੋਕਾਂ ਦਾ ਦੋਸ਼ ਹੈ ਕਿ ਖ਼ੂੰਖ਼ਾਰ ਕੁੱਤਿਆਂ ਵੱਲੋਂ ਇਲਾਕੇ ਦੇ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

Advertisement
Author Image

Balwinder Singh Sipray

View all posts

Advertisement