For the best experience, open
https://m.punjabitribuneonline.com
on your mobile browser.
Advertisement

ਥਾਣੇਦਾਰ ਦੀ ਵਰਦੀ ਪਾੜਨ ਵਾਲੇ ਤਿੰਨ ਸਕੇ ਭਰਾ ਗ੍ਰਿਫ਼ਤਾਰ

07:17 AM Oct 09, 2023 IST
ਥਾਣੇਦਾਰ ਦੀ ਵਰਦੀ ਪਾੜਨ ਵਾਲੇ ਤਿੰਨ ਸਕੇ ਭਰਾ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੇ ਪੁਲੀਸ ਅਧਿਕਾਰੀ।-ਫੋਟੋ: ਧਵਨ
Advertisement

ਪਠਾਨਕੋਟ (ਪੱਤਰ ਪ੍ਰੇਰਕ): ਇਥੋਂ ਦੀ ਪੁਲੀਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਰਾਜ਼ੀਨਾਮਾ ਕਰਵਾਉਣ ਸਮੇਂ ਪੁਲੀਸ ਦੇ ਏਐਸਆਈ ਉਪਰ ਹਮਲਾ ਕਰਨ ਤੇ ਉਸ ਦੀ ਵਰਦੀ ਪਾੜ ਦੇਣ ਦੇ ਜੁਰਮ ਵਿੱਚ 3 ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਉਪਰ ਮਾਮਲਾ ਦਰਜ ਕਰ ਦਿੱਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਰਮੇਸ਼ ਕੁਮਾਰ, ਸਾਹਿਲ ਸੂਰੀ ਅਤੇ ਬਿੱਲਾ ਵਾਸੀਆਨ ਮੁਹੱਲਾ ਜੰਦਰਿਆਂ (ਪਠਾਨਕੋਟ) ਸ਼ਾਮਲ ਹਨ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਥਾਣਾ ਡਵਿੀਜ਼ਨ ਨੰਬਰ 1 ਵਿੱਚ ਦੋ ਧਿਰਾਂ ਦਰਮਿਆਨ ਕੁੱਟਮਾਰ ਦਾ ਮਾਮਲਾ ਆਇਆ ਸੀ ਤਾਂ ਇਸ ਮਾਮਲੇ ਵਿੱਚ ਏਐਸਆਈ ਨਿਰਮਲਜੀਤ ਸਿੰਘ ਨੇ ਦੋਹਾਂ ਧਿਰਾਂ ਨੂੰ ਰਾਜ਼ੀਨਾਮਾ ਕਰਵਾਉਣ ਲਈ ਥਾਣੇ ਵਿੱਚ ਸੱਦਿਆ ਸੀ ਜਿੱਥੇ ਇੱਕ ਧਿਰ ਪੁੱਜੀ ਸੀ ਅਤੇ ਉਸ ਧਿਰ ਦੇ ਮੈਂਬਰਾਂ ਨੇ ਏਐਸਆਈ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਔਰਤ ਨੇ ਬਿਨਾ ਸਹਿਮਤੀ ਦੇ ਉਸ ਦੀ ਵੀਡੀਓ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ ਜਿਸ ’ਤੇ ਏਐਸਆਈ ਨੇ ਇਤਰਾਜ਼ ਕੀਤਾ ਤਾਂ ਤਿੰਨੇ ਭਰਾਵਾਂ ਨੇ ਉਸ ਉਪਰ ਹਮਲਾ ਕਰ ਦਿੱਤਾ ਤੇ ਵਰਦੀ ਪਾੜ ਦਿੱਤੀ।

Advertisement

Advertisement
Author Image

Advertisement
Advertisement
×