For the best experience, open
https://m.punjabitribuneonline.com
on your mobile browser.
Advertisement

ਬਲਾਕ ਸਮਿਤੀ ਮੈਂਬਰ ਦੀ ਦੁਕਾਨ ਢਾਹੁਣ ’ਤੇ ਕਾਂਗਰਸੀਆਂ ਵੱਲੋਂ ਧਰਨਾ

06:59 AM Jun 25, 2024 IST
ਬਲਾਕ ਸਮਿਤੀ ਮੈਂਬਰ ਦੀ ਦੁਕਾਨ ਢਾਹੁਣ ’ਤੇ ਕਾਂਗਰਸੀਆਂ ਵੱਲੋਂ ਧਰਨਾ
ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੰਦੇ ਹੋਏ ਕਾਂਗਰਸੀ ਕਾਰਕੁਨ|
Advertisement

ਗੁਰਬਖਸ਼ਪੁਰੀ
ਤਰਨ ਤਾਰਨ, 24 ਜੂਨ
ਸਰਹੱਦੀ ਖੇਤਰ ਦੇ ਪਿੰਡ ਕੋਟ ਬੁੱਢਾ ਦੇ ਵਾਸੀ ਅਤੇ ਕਾਂਗਰਸ ਦੇ ਬਲਾਕ ਸਮਿਤੀ ਮੈਂਬਰ ਮੁਖਤਿਆਰ ਸਿੰਘ ਦੀ 30 ਸਾਲ ਪਹਿਲਾਂ ਬਣੀ ਦੁਕਾਨ ਨੂੰ ਗੈਰ-ਕਾਨੂੰਨੀ ਢੰਗ ਨਾਲ ਢਾਹੁਣ ਖਿਲਾਫ਼ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੋਟ ਬੁੱਢਾ ਵਿੱਚ ਪੁਲੀਸ ਖਿਲਾਫ਼ ਧਰਨਾ ਦਿੱਤਾ| ਧਰਨਾਕਾਰੀਆਂ ਨੂੰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਪੁਲੀਸ ਅਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਦਿੱਤੀ| ਹਰਮਿੰਦਰ ਸਿੰਘ ਗਿੱਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਦਿਨਾਂ ਵਿੱਚ ਮੁਖਤਿਆਰ ਸਿੰਘ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਪਾਰਟੀ ਹਾਈਕਮਾਂਡ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦੇਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਹਰਮਨ ਸਿੰਘ ਸੇਖੋਂ, ਜਿੰਦਾ ਬੇਦੀ ਹਰੀਕੇ, ਗੁਰਭੇਜ ਸਿੰਘ ਪੰਨੂ, ਡਾ. ਮਨਜੀਤ ਸਿੰਘ ਮਰਹਾਨਾ ਤੇ ਬਰਕਤ ਸਿੰਘ ਵੋਹਰਾ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×