For the best experience, open
https://m.punjabitribuneonline.com
on your mobile browser.
Advertisement

ਕਣਕ ਚੋਰੀ ਦੇ ਸ਼ੱਕ ਕਾਰਨ ਤਿੰਨ ਲੜਕਿਆਂ ਨੂੰ ਨਿਰਵਸਤਰ ਘੁਮਾਇਆ

07:03 AM Oct 11, 2024 IST
ਕਣਕ ਚੋਰੀ ਦੇ ਸ਼ੱਕ ਕਾਰਨ ਤਿੰਨ ਲੜਕਿਆਂ ਨੂੰ ਨਿਰਵਸਤਰ ਘੁਮਾਇਆ
Advertisement

ਬਹਿਰਾਈਚ, 10 ਅਕਤੂਬਰ
ਬਹਿਰਾਈਚ ਜ਼ਿਲ੍ਹੇ ਦੇ ਪਿੰਡ ’ਚ ਪੋਲਟਰੀ ਫਾਰਮਾਂ ਦੇ ਦੋ ਮਾਲਕਾਂ ਨੇ ਪੰਜ ਕਿੱਲੋ ਕਣਕ ਚੋਰੀ ਕਰਨ ਦੇ ਸ਼ੱਕ ਕਾਰਨ 3 ਦਲਿਤ ਤਿੰਨ ਲੜਕਿਆਂ ਦੀ ਕਥਿਤ ਕੁੱਟਮਾਰ ਕੀਤੀ ਤੇ ਸਿਰ ਮੁੰਨ ਮਗਰੋਂ ਮੂੰਹ ’ਤੇ ਕਾਲਖ ਮਲ ਕੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਘੁਮਾਇਆ। ਪੀੜਤ ਲੜਕਿਆਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਕਿ ਦੋਵਾਂ ਲੜਕਿਆਂ ’ਤੇ ਸਮੇਂ ਸਿਰ ਮੁਰਗੀਖਾਨੇ ’ਚ ਕੰਮ ’ਤੇ ਨਾ ਪਹੁੰਚਣ ਕਾਰਨ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਉੁੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਨਾਨਪਾਰਾ ਥਾਣੇ ਅਧੀਨ ਪੈਂਦੇ ਪਿੰਡ ਤਾਜਪੁਰ ਤੇਦੀਆ ’ਚ ਵਾਪਰੀ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ।
ਪੁਲੀਸ ਮੁਤਾਬਕ ਮੁਲਜ਼ਮਾਂ ਨੇ 12 ਤੋਂ 14 ਸਾਲ ਦੇ ਤਿੰਨ ਲੜਕਿਆਂ ਦੇ ਸਿਰ ਮੁੰਨ ਕੇ, ਮੂੰਹਾਂ ’ਤੇ ਕਾਲਖ ਮਲ ਕੇ ਉਨ੍ਹਾਂ ਦੀਆਂ ਬਾਹਾਂ ’ਤੇ ‘ਚੋਰ’ ਸ਼ਬਦ ਲਿਖ ਦਿੱਤਾ ਅਤੇ ਫਿਰ ਉਨ੍ਹਾਂ ਦੇ ਹੱਥ ਬੰਨ੍ਹ ਕੇ ਪਿੰਡ ’ਚ ਘੁਮਾਇਆ। ਨਾਨਪਾਰਾ ਦੇ ਐੱਸਐੱਸਓ ਪ੍ਰਦੀਪ ਸਿੰਘ ਨੇ ਕਿਹਾ ਕਿ ਪੀੜਤ ਲੜਕਿਆਂ ਦੇ ਪਰਿਵਾਰਾਂ ਦੀ ਸ਼ਿਕਾਇਤ ’ਤੇ ਅੱਜ ਚਾਰ ਮੁਲਜ਼ਮਾਂ ਨਜ਼ੀਮ ਖ਼ਾਨ, ਕਾਸਿਮ ਖ਼ਾਨ, ਇਨਾਇਤ ਅਤੇ ਸਾਨੂ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement