ਥਾਣੇਦਾਰ ਦੀ ਵਰਦੀ ਪਾੜਨ ਦੇ ਦੋਸ਼ਾਂ ਤਹਿਤ ਤਿੰਨ ਗ੍ਰਿਫ਼ਤਾਰ
08:58 AM Aug 19, 2024 IST
ਪੱਤਰ ਪ੍ਰੇਰਕ
ਪਾਤੜਾਂ, 18 ਅਗਸਤ
ਪਰਿਵਾਰ ਦੀ ਆਪਸੀ ਲੜਾਈ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਗਏ, ਸਹਾਇਕ ਥਾਣੇਦਾਰ ਦੀ ਵਰਦੀ ਪਾੜਨ ’ਤੇ ਔਰਤ ਸਣੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ, ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਹਾਇਕ ਥਾਣੇਦਾਰ ਜੈ ਪ੍ਰਕਾਸ਼ ਨੇ ਦੱਸਿਆ ਹੈ ਕਿ ਸੋਨੀ ਸਿੰਘ ਵਾਸੀ ਹਾਮਝੇੜੀ ਵੱਲ਼ੋਂ ਸ਼ਿਕਾਇਤ ਮਿਲੀ ਸੀ ਕਿ ਉਸ ਦਾ ਭਰਾ ਹਰੀ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਵਿਹੜੇ ਵਿੱਚ ਖੜ੍ਹੀ ਸਕੂਟਰੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਰਵੀਨਾ ਰਾਣੀ ਨੇ ਉਸ ਦੀ ਵਰਦੀ ਦੇ ਬਟਨ ਤੋੜ ਦਿੱਤੇ ਤੇ ਵਰਦੀ ਪਾੜ ਦਿੱਤੀ, ਬਾਕੀ ਕਰਮਚਾਰੀ ਛਡਾਉਣ ਲੱਗੇ ਤਾਂ ਉਨ੍ਹਾਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੱਤੀਆਂ। ਹਰੀ ਸਿੰਘ, ਨਿਰਭੈ ਸਿੰਘ ਅਤੇ ਰਵੀਨਾ ਰਾਣੀ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Advertisement
Advertisement