ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਹਿਰ ਦੇ ਕੇ ਪਤੀ ਤੇ ਸੱਸ ਦੀ ਹੱਤਿਆ ਦੇ ਦੋਸ਼ ਹੇਠ ਔਰਤ ਸਮੇਤ ਤਿੰਨ ਕਾਬੂ

08:31 AM Oct 09, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਕਤੂਬਰ
ਇੱਥੇ ਖਾਣੇ ਵਿੱਚ ਜ਼ਹਿਰੀਲੀ ਚੀਜ਼ ਦੇ ਕੇ ਆਪਣੇ ਪਤੀ ਅਤੇ ਸੱਸ ਦੀ ਹੱਤਿਆ ਦੋ ਦੋਸ਼ ਹੇਠ ਪੁਲੀਸ ਨੇ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵਦੀਪ ਕੌਰ ਉਰਫ ਨਿੰਦੀ, ਮਨਸਿਮਰਨ ਸਿੰਘ ਉਰਫ ਸਿਮੂ ਅਤੇ ਜਤਿੰਦਰ ਸਿੰਘ ਉਰਫ ਮੰਨੂ ਵਜੋਂ ਹੋਈ ਹੈ।
ਏਡੀਸੀਪੀ ਹਰਕਮਲ ਕੌਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁੱਛ-ਪੜਤਾਲ ਵਿੱਚ ਨਵਦੀਪ ਕੌਰ ਨੇ ਖੁਲਾਸਾ ਕੀਤਾ ਕਿ ਉਸ ਦਾ ਵਿਆਹ 2019 ਵਿੱਚ ਪ੍ਰਿੰਸ ਚੌਹਾਨ ਵਾਸੀ ਗੋਪਾਲ ਨਗਰ ਮਜੀਠਾ ਰੋਡ ਨਾਲ ਹੋਇਆ ਸੀ। ਉਹ ਕੋਈ ਕੰਮਕਾਜ ਕਰਨਾ ਚਾਹੁੰਦੀ ਸੀ ਅਤੇ ਇਸ ਸਬੰਧ ’ਚ ਉਸ ਦਾ ਸੰਪਰਕ ਪੰਡਤ ਵਰੁਣ ਕੁਮਾਰ ਨਾਲ ਹੋਇਆ, ਜਿਸ ਕੋਲੋੋਂ ਉਹ ਪੰਡਿਤ ਦਾ ਕੰਮ ਸਿੱਖਣ ਲੱਗ ਪਈ। ਇਹ ਕੰਮ ਸਿੱਖਣ ਦੌਰਾਨ ਉਸ ਦੇ ਸਬੰਧ ਵਰੁਣ ਕੁਮਾਰ ਨਾਲ ਬਣ ਗਏ। ਉਸ ਦੇ ਪਤੀ ਪ੍ਰਿੰਸ ਅਤੇ ਸੱਸ ਲਖਵਿੰਦਰ ਕੌਰ ਨੂੰ ਇਸ ਬਾਰੇ ਸ਼ੱਕ ਹੋ ਗਿਆ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਉਸ ਨੇ ਇਹ ਮਾਮਲਾ ਆਪਣੇ ਭਰਾਵਾਂ ਮਨਸਿਮਰਨ ਸਿੰਘ ਅਤੇ ਜਤਿੰਦਰ ਸਿੰਘ ਨਾਲ ਸਾਂਝਾ ਕੀਤਾ। ਇਸ ਮਗਰੋਂ ਦੋਵੇਂ ਭਰਾਵਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਤੀ ਅਤੇ ਸੱਸ ਨੂੰ ਜ਼ਹਿਰ ਦੇ ਦੇਵੇ। ਪੰਡਤ ਵਰੁਣ ਨੇ ਕੋਈ ਜ਼ਹਿਰੀਲੀ ਚੀਜ਼ ਲਿਆ ਕੇ ਉਸ ਨੂੰ ਦੇ ਦਿੱਤੀ। ਪੁਲੀਸ ਨੂੰ ਦੱਸਿਆ ਕਿ ਪਹਿਲੀ ਜੂਨ ਨੂੰ ਉਸ ਨੇ ਆਪਣੇ ਪਤੀ ਨੂੰ ਰੋਟੀ ਵਿੱਚ ਜ਼ਹਿਰੀਲੀ ਚੀਜ਼ ਪਾ ਕੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਆਪਣੀ ਸੱਸ ਨੂੰ ਵੀ ਨਿੰਬੂ ਪਾਣੀ ’ਚ ਜ਼ਹਿਰ ਮਿਲਾ ਕੇ ਦਿੱਤਾ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਤੇ ਬਾਅਦ ’ਚ ਮੌਤ ਹੋ ਗਈ। ਇਸ ਸਬੰਧ ’ਚ ਪੁਲੀਸ ਨੇ 27 ਜੁਲਾਈ ਨੂੰ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ। ਪੁਲੀਸ ਨੇ ਹੋਰ ਪੁੱਛ-ਪੜਤਾਲ ਲਈ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਪੁਲੀਸ ਅਨੁਸਾਰ ਪੰਡਤ ਵਰੁਣ ਦੀ ਗ੍ਰਿਫਤਾਰੀ ਵਾਸਤੇ ਛਾਪੇ ਮਾਰੇ ਜਾ ਰਹੇ ਹਨ।

Advertisement

Advertisement