For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦਾ ਕਾਰੋਬਾਰ ਕਰਦੇ ਤਿੰਨ ਕਾਬੂ

10:15 AM Mar 11, 2024 IST
ਨਸ਼ਿਆਂ ਦਾ ਕਾਰੋਬਾਰ ਕਰਦੇ ਤਿੰਨ ਕਾਬੂ
ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 10 ਮਾਰਚ
ਪੁਲੀਸ ਨੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਜਾਣਕਾਰੀ ਅਨੁਸਾਰ ਇੱਕ ਮੁਲਜ਼ਮ ਕੋਲੋਂ 75 ਗ੍ਰਾਮ ਹੈਰੋਇਨ, ਇੱਕ ਹੋਰ ਮੁਲਜ਼ਮ ਤੋਂ ਦੋ ਕਿਲੋ ਚੂਰਾ ਪੋਸਤ ਅਤੇ ਤੀਸਰੇ ਮੁਲਜ਼ਮ ਪਾਸੋਂ 720 ਲਿਟਰ ਲਾਹਣ ਤੇ 22500 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ| ਜ਼ਿਲ੍ਹੇ ਦੇ ਇੱਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ਦੇ ਏਐੱਸਆਈ ਬਿੱਕਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਖਡੂਰ ਸਾਹਿਬ-ਗੋਇੰਦਵਾਲ ਸਾਹਿਬ ਸੜਕ ਤੋਂ ਖਡੂਰ ਸਾਹਿਬ ਰਹਿੰਦੇ ਜਰਮਨ ਸਿੰਘ ਵਿੱਕੀ ਨੂੰ 75 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਕੇ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ|
ਥਾਣਾ ਸਰਹਾਲੀ ਦੇ ਏਐੱਸਆਈ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਖਾਰਾ ਵਾਸੀ ਕਰਨਜੀਤ ਸਿੰਘ ਨੂੰ ਦਦੇਹਰ ਸਾਹਿਬ ਦੀ ਸੜਕ ਤੋਂ ਦੋ ਕਿਲੋ ਚੂਰਾ ਪੋਸਤ ਸਮੇਤ ਕਾਬੂ ਕਰ ਕੇ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਹੈ| ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਏਐੱਸਆਈ ਸੁਨੀਲ ਦੱਤ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਸੰਕਤਰਾ ਦੇ ਵਾਸੀ ਜਗਦੇਵ ਸਿੰਘ ਜੱਗਾ ਦੇ ਘਰੋਂ 720 ਲਿਟਰ ਲਾਹਨ ਅਤੇ 22500 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ|

Advertisement

Advertisement
Author Image

sanam grng

View all posts

Advertisement
Advertisement
×