For the best experience, open
https://m.punjabitribuneonline.com
on your mobile browser.
Advertisement

ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਅਸਲੇ ਸਣੇ ਕਾਬੂ

10:48 AM Aug 31, 2024 IST
ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮ ਅਸਲੇ ਸਣੇ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਅਗਸਤ
ਮੁਕਤਸਰ ਪੁਲੀਸ ਵੱਲੋਂ ਪਿਸਤੌਲ ਦੀ ਨੋਕ ’ਤੇ ਡਰਾ-ਧਮਕਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀਆਂ ਨੂੰ 4 ਦੇਸੀ ਪਿਸਤੌਲਾਂ ਤੇ 10 ਕਾਰਤੂਸਾਂ ਸਣੇ ਕਾਬੂ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪੁਲੀਸ ਕੋਲ ਲੰਬੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਿਸਤੈਲ ਨਾਲ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਸਰਗਰਮ ਹਨ। ਇਸ ’ਤੇ ਪੁਲੀਸ ਵੱਲੋਂ ਮੁਸਤੈਦੀ ਨਾਲ ਕੀਤੀ ਪੜਤਾਲ ਦੌਰਾਨ ਮੁਖ਼ਬਰਾਂ ਦੀ ਸੂਹ ਦੇ ਆਧਾਰ ’ਤੇ ਗੁਰਚਰਨ ਸਿੰਘ ਵਾਸੀ ਮਧੀਰ, ਜਗਪ੍ਰੀਤ ਸਿੰਘ ਉਰਫ ਭੁੱਲਰ ਅਤੇ ਜਸਕਰਨ ਸਿੰਘ ਉਰਫ ਜੱਸਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 12 ਬੋਰ ਦੇਸੀ ਦੋ ਪਿਸਤੌਲ ਅਤੇ ਇਕ ਦੇਸੀ ਕੱਟਾ 12 ਬੋਰ ਸਣੇ 10 ਕਾਰਤੂਸ ਬਰਾਮਦ ਕੀਤੇ ਹਨ।

Advertisement

Advertisement
Advertisement
Author Image

sukhwinder singh

View all posts

Advertisement