For the best experience, open
https://m.punjabitribuneonline.com
on your mobile browser.
Advertisement

ਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਬਣੀ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ

05:02 PM Sep 26, 2024 IST
ਬੋਲਣ ਤੇ ਸੁਣਨ ਤੋਂ ਅਸਮਰੱਥ ਗਗਨਦੀਪ ਬਣੀ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ
ਡਾਕਖ਼ਾਨੇ ਵਿੱਚ ਨੌਕਰੀ ਪ੍ਰਾਪਤ ਕਰਨ ਵਾਲੀ ਗਗਨਦੀਪ ਕੌਰ ਨੌਕਰੀ ਪੱਤਰ ਲੈਂਦੀ ਹੋਈ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 26 ਸਤੰਬਰ
ਸਬ-ਡਿਵੀਜ਼ਨ ਪਾਇਲ ਦੇ ਪਿੰਡ ਬਾਬਰਪੁਰ ਦੀ ਬੋਲਣ ਅਤੇ ਸੁਣਨ ਤੋਂ ਅਸਮਰੱਥ ਲੜਕੀ ਗਗਨਦੀਪ ਕੌਰ ਹੋਰਨਾਂ ਦਿਵਿਆਂਗਜਨਾਂ ਲਈ ਚਾਨਣ ਮੁਨਾਰਾ ਬਣੀ ਹੈ, ਜਿਸ ਨੇ ਉਲਟ ਹਾਲਾਤ ਵਿੱਚ ਵੀ ਹਾਰ ਨਹੀਂ ਮੰਨੀ ਅਤੇ 10ਵੀਂ ਜਮਾਤ ਵਿੱਚ 650/650 ਅੰਕ ਪ੍ਰਾਪਤ ਕਰਕੇ ਡਾਕਘਰ ਰਾਜਗੜ੍ਹ ਵਿੱਚ ਨੌਕਰੀ ਹਾਸਲ ਕੀਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਲੁਧਿਆਣਾ ਰਜਿੰਦਰ ਕੌਰ ਨੇ ਦੱਸਿਆ ਕਿ ਬੋਲਣ ਅਤੇ ਸੁਣਨ ਤੋਂ ਅਸਮਰੱਥ ਗਗਨਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਪਿੰਡ ਬਾਬਰਪੁਰ (ਪਾਇਲ) ਦੀ ਡਾਕ ਵਿਭਾਗ ਵਿੱਚ ਜੀਡੀਐਸ ਦੀ ਪੋਸਟ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਆਈਈਆਰਟੀ ਹਰਜੀਤ ਸਿੰਘ ਬਲਾਕ ਡੇਹਲੋਂ-2 ਵੱਲੋਂ ਸਰਵੇ ਸੈਸ਼ਨ 2012-13 ਦੌਰਾਨ ਬੱਚੀ ਦੇ ਮਾਪਿਆਂ ਤੋਂ ਜਾਣਕਾਰੀ ਮਿਲੀ ਕਿ ਉਹ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ। ਉਸ ਸਮੇਂ ਗਗਨਦੀਪ ਕੌਰ ਦੀ ਉਮਰ 6 ਸਾਲ ਸੀ ਅਤੇ ਬੱਚੀ ਨੇ ਆਪਣੀ ਪੜ੍ਹਾਈ ਹਾਲੇ ਸ਼ੁਰੂ ਨਹੀਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੱਚੀ ਦੇ ਮਾਪਿਆਂ ਦੀ ਕਾਊਂਸਲਿੰਗ ਕਰਕੇ ਪੜ੍ਹਾਈ ਲਈ ਸਹਿਮਤ ਕਰ ਕੇ ਬੱਚੀ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ, ਬਾਬਰਪੁਰ ਵਿੱਚ ਦਾਖਲ ਕਰਵਾ ਦਿੱਤਾ ਗਿਆ।
ਬਾਅਦ ਵਿੱਚ, ਬੱਚੀ ਦਾ ਦਿਵਿਆਂਗਤਾ ਦਾ ਸਰਟੀਫਿਕੇਟ ਬਣਵਾਇਆ ਅਤੇ ਸਰਕਾਰ ਵੱਲੋਂ ਜਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਗਗਨਦੀਪ ਕੌਰ ਜਦੋਂ ਪੰਜਵੀਂ ਜਮਾਤ ਪਾਸ ਕਰ ਗਈ ਤਾਂ ਮਾਪਿਆਂ ਨੇ ਮੁੜ ਉਸ ਦੀ ਪੜ੍ਹਾਈ ਬੰਦ ਕਰਵਾ ਦਿੱਤੀ। ਸ੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਦੀ ਮੁੜ ਕੌਂਸਲਿੰਗ ਕੀਤੀ ਤਾਂ ਉਸਦੇ ਪਿਤਾ ਬੱਚੀ ਨੂੰ ਸਕੂਲ ਭੇਜਣ ਲਈ ਸਹਿਮਤ ਹੋ ਗਏ ਤੇ ਬੱਚੀ ਨੂੰ ਸਸਸਸ ਸਿਹੌੜਾ ਵਿੱਚ ਦਾਖਲ ਕਰਵਾਇਆ ਗਿਆ। ਉਸ ਨੇ ਆਪਣੀ ਮਿਹਨਤ ਨਾਲ 10ਵੀਂ ਜਮਾਤ ਵਿੱਚੋਂ 650/650 ਅੰਕ ਪ੍ਰਾਪਤ ਕੀਤੇ ਜਦਕਿ 12ਵੀਂ ਜਮਾਤ ਵਿੱਚ 336/500 ਅੰਕ ਹਾਸਲ ਕੀਤੇ।
ਸਾਲ 2024 ਵਿੱਚ 10ਵੀਂ ਦੀ ਮੈਰਿਟ ਦੇ ਆਧਾਰ 'ਤੇ ਡਾਕਖਾਨੇ ਵਿੱਚ ਨੌਕਰੀ ਨਿਕਲੀ, ਜਿਸ ਲਈ ਬੱਚੀ ਨੇ ਅਪਲਾਈ ਕੀਤਾ ਅਤੇ 10ਵੀਂ ਵਿੱਚ ਚੰਗੇ ਨੰਬਰ ਹੋਣ ਕਰਕੇ ਡਾਕਘਰ ਰਾਜਗੜ੍ਹ, ਦੋਰਾਹਾ (ਲੁਧਿਆਣਾ) ਵਿੱਚ ਜੀਡੀਐਸ ਦੀ ਪੋਸਟ ਲਈ ਚੋਣ ਹੋ ਗਈ। ਬੱਚੀ ਦੇ ਮਾਪੇ ਉਸਦੀ ਸਫਲਤਾ ਲਈ ਬੇਹੱਦ ਖੁਸ਼ ਹਨ।

Advertisement

Advertisement
Advertisement
Author Image

Balwinder Singh Sipray

View all posts

Advertisement