For the best experience, open
https://m.punjabitribuneonline.com
on your mobile browser.
Advertisement

ਤਿੰਨ ਮੁਲਜ਼ਮ ਚੋਰੀ ਦੇ ਵਾਹਨਾਂ ਸਮੇਤ ਕਾਬੂ

07:06 AM May 03, 2024 IST
ਤਿੰਨ ਮੁਲਜ਼ਮ ਚੋਰੀ ਦੇ ਵਾਹਨਾਂ ਸਮੇਤ ਕਾਬੂ
Advertisement

ਪੱਤਰ ਪ੍ਰੇਰਕ
ਜੈਤੋ, 2 ਮਈ
ਜੈਤੋ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਥਿਤ ਚੋਰੀ ਦੀ ਇਕ ਜੁਗਾੜੂ ਰੇਹੜੀ ਅਤੇ ਚਾਰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਐਸਐਚਓ ਜੈਤੋ ਗੁਰਮਿਹਰ ਸਿੰਘ ਨੇ ਦੱਸਿਆ ਕਿ ਲੰਘੀ 26 ਅਪਰੈਲ ਨੂੰ ਸ਼ਹਿਰ ਵਾਸੀ ਲਾਜਪਤ ਰਾਏ ਗਰਗ ਦਾ ਸੀਡੀ ਡੀਲਕਸ ਮੋਟਰਸਾਈਕਲ ਰੋਮਾਣਾ ਸਟਰੀਟ ’ਚ ਸਥਿਤ ਉਨ੍ਹਾਂ ਦੇ ਘਰ ਅੱਗੋਂ ਚੋਰੀ ਹੋਇਆ ਸੀ। ਇਸ ਸਬੰਧ ’ਚ ਪੁਲੀਸ ਕੇਸ ਵੀ ਦਰਜ ਕੀਤਾ ਗਿਆ ਸੀ, ਜੋ ਚੋਰਾਂ ਤੋਂ ਬਰਾਮਦ ਵਾਹਨਾਂ ’ਚ ਸ਼ਾਮਲ ਹੈ। ਉਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਵਿਜੈ ਕੁਮਾਰ ਵਾਸੀ ਧਾਨਕ ਬਸਤੀ ਜੈਤੋ, ਪਾਲਾ ਰਾਮ ਵਾਸੀ ਪੀਰਖਾਨਾ ਬਸਤੀ ਗੋਨਿਆਣਾ ਮੰਡੀ ਅਤੇ ਗਣਪਤ ਮੀਆਂ ਵਾਸੀ ਸੁਖਚੈਨਪੁਰਾ ਬਸਤੀ ਜੈਤੋ ਸ਼ਾਮਲ ਹਨ।

Advertisement

Advertisement
Author Image

joginder kumar

View all posts

Advertisement
Advertisement
×