ਤਿੰਨ ਮੁਲਜ਼ਮ ਚੀਨੀ ਡੋਰ ਸਣੇ ਗ੍ਰਿਫ਼ਤਾਰ
09:08 AM Jan 11, 2025 IST
ਲੁਧਿਆਣਾ:
Advertisement
ਇਥੋਂ ਦੀ ਪੁਲੀਸ ਨੇ ਅੱਜ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਚੀਨੀ ਡੋਰ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁੱਖ ਅਫ਼ਸਰ ਥਾਣਾ ਡਿਵੀਜ਼ਨ ਨੰਬਰ 3 ਦੇ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਤੇ ਚੌਕੀ ਇੰਚਾਰਜ ਧਰਮਪੁਰਾ ਦੀ ਅਗਵਾਈ ਹੇਠ ਥਾਣੇਦਾਰ ਲਖਵੀਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਮਰਾਲਾ ਚੌਕ ਨੇੜੇ ਛਾਪਾਮਾਰੀ ਕਰਕੇ ਕਮਲਜੋਤ ਸਿੰਘ ਉਰਫ਼ ਸਾਜਨ ਵਾਸੀ ਐੱਮਆਈਜੀ ਫਲੈਟ ਜਮਾਲਪੁਰ ਕਲੋਨੀ ਨੂੰ ਕਾਬੂ ਕਰ ਕੇ ਉਸ ਕੋਲੋਂ ਚੀਨੀ ਡੋਰ ਦੇ 48 ਗੱਟੂ ਬਰਾਮਦ ਕੀਤੇ ਹਨ। ਪੁਲੀਸ ਨੇ ਉਸ ਦੇ ਸਾਥੀ ਮਿਅੰਕ ਮਲਹੋਤਰਾ ਵਾਸੀ ਗੁਲਚਮਨ ਗਲੀ ਨੂੰ 20 ਗੱਟੂ ਚੀਨੀ ਡੋਰ ਨਾਲ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਕਿਰਨ ਵਾਸੀ ਮੁਹੱਲਾ ਪ੍ਰੇਮ ਨਗਰ ਢੰਡਾਰੀ ਖੁਰਦ ਨੂੰ ਮੁਨਿਆਰੀ ਦੀ ਦੁਕਾਨ ’ਤੇ ਚੀਨੀ ਡੋਰ ਵੇਚਦਿਆਂ ਕਾਬੂ ਕਰਕੇ 5 ਗੱਟੂ ਡੋਰ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement