For the best experience, open
https://m.punjabitribuneonline.com
on your mobile browser.
Advertisement

ਮੁੰਬਈ ਆਉਣ ਵਾਲੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

07:24 AM Oct 18, 2024 IST
ਮੁੰਬਈ ਆਉਣ ਵਾਲੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Advertisement

* ਸੁਰੱਖਿਆ ਜਾਂਚ ਲਈ ਜਹਾਜ਼ ਵੱਖਰੀ ਥਾਂ ’ਤੇ ਖੜ੍ਹੇ ਕੀਤੇ
* ਬੰਬ ਦੀ ਅਫਵਾਹ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਬੰਦ

Advertisement

ਮੁੰਬਈ, 17 ਅਕਤੂਬਰ
ਘਰੇਲੂ ਹਵਾਈ ਜਹਾਜ਼ ਕੰਪਨੀਆਂ ਦੀਆਂ ਉਡਾਣਾਂ ਨੂੰ ਬੰਬ ਦੀ ਧਮਕੀ ਮਿਲਣ ਦਾ ਸਿਲਸਿਲਾ ਚੌਥੇ ਦਿਨ ਵੀ ਜਾਰੀ ਰਹਿਣ ਵਿਚਾਲੇ ਅੱਜ ਵਿਸਤਾਰਾ ਤੇ ਇੰਡੀਗੋ ਏਅਰਲਾਈਨਜ਼ ਦੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਪਹਿਲਾਂ ਇੰਡੀਗੋ, ਸਪਾਈਸਜੈੱਟ ਤੇ ਆਕਾਸਾ ਦੀਆਂ ਸੱਤ ਉਡਾਣਾਂ ’ਚ ਬੀਤੇ ਦਿਨ ਬੰਬ ਹੋਣ ਦੀ ਧਮਕੀ ਮਿਲੀ ਸੀ। ਭਾਰਤੀ ਹਵਾਈ ਜਹਾਜ਼ ਕੰਪਨੀਆਂ ਦੀਆਂ ਦਰਜਨ ਭਰ ਉਡਾਣਾਂ ਨੂੰ ਮੰਗਲਵਾਰ ਤੇ ਬੁੱਧਵਾਰ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ। ਇਸੇ ਦੌਰਾਨ ਬੰਬ ਦੀ ਅਫਵਾਹ ਫੈਲਾਉਣ ਵਾਲੇ ਕਈ ਸੋਸ਼ਲ ਮੀਡੀਆ ਖਾਤੇ ਸਾਈਬਰ ਸੁਰੱਖਿਆ ਏਜੰਸੀਆਂ ਨੇ ਮੁਅੱਤਲ ਜਾਂ ਬਲਾਕ ਕਰ ਦਿੱਤੇ ਹਨ।
ਏਅਰਲਾਈਨਜ਼ ਅਨੁਸਾਰ ਜਰਮਨੀ ਦੇ ਫਰੈਂਕਫਰਟ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਅੱਜ ਹੰਗਾਮੀ ਹਾਲਤ ’ਚ ਮੁੰਬਈ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਉਨ੍ਹਾਂ ਦੱਸਿਆ ਕਿ ਬੋਇੰਗ 787 ਜਹਾਜ਼ ਨੂੰ ਲੋੜੀਂਦੀ ਸੁਰੱਖਿਆ ਜਾਂਚ ਮਗਰੋਂ ਵੱਖਰੇ ਸਥਾਨ ’ਤੇ ਖੜ੍ਹਾ ਕਰ ਦਿੱਤਾ ਗਿਆ ਹੈ। ਜਹਾਜ਼ ’ਚ ਮੁਸਾਫਰ ਤੇ ਚਾਲਕ ਟੀਮ ਦੇ ਮੈਂਬਰਾਂ ਨੂੰ ਮਿਲਾ ਕੇ ਕੁੱਲ 147 ਜਣੇ ਮੌਜੂਦ ਸਨ। ਇਸੇ ਤਰ੍ਹਾਂ ਤੁਰਕੀ ਦੇ ਇਸਤਾਂਬੁਲ ਤੋਂ ਮੁੰਬਈ ਲਈ ਉਡਾਣ ਭਰਨ ਵਾਲੇ ਇੰਡੀਗੋ ਦੇ ਜਹਾਜ਼ ਨੂੰ ਵੀ ਬੰਬ ਦੀ ਧਮਕੀ ਮਿਲੀ। ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਜਾਂਚ ਲਈ ਜਹਾਜ਼ ਨੂੰ ਇੱਕ ਵੱਖਰੀ ਥਾਂ ’ਤੇ ਲਿਜਾਇਆ ਗਿਆ ਹੈ। -ਪੀਟੀਆਈ

Advertisement

ਸਖਤ ਨਿਯਮਾਂ ਬਾਰੇ ਵਿਚਾਰ ਕਰ ਰਹੀ ਹੈ ਸਰਕਾਰ

ਨਵੀਂ ਦਿੱਲੀ:

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਜਹਾਜ਼ਾਂ ’ਚ ਬੰਬ ਦੀ ਧਮਕੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਖਤ ਨਿਯਮ ਲਾਗੂ ਕਰਨ ਤੇ ਦੋਸ਼ੀਆਂ ਨੂੰ ‘ਨੋ ਫਲਾਈ’ ਸੂਚੀ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਦੋਸ਼ੀਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਈ ਜਾ ਸਕੇ।

Advertisement
Author Image

joginder kumar

View all posts

Advertisement