ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਲਿਤ ਕਲਾ ਅਕੈਡਮੀ ਵੱਲੋਂ ਕਲਾਕਾਰਾਂ ਨਾਲ ਵਿਚਾਰਾਂ

08:57 AM Oct 23, 2024 IST
ਸੰਗਰੂਰ ਵਿੱਚ ਕਲਾਕਾਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਪੰਜਾਬ ਲਲਿਤ ਕਲਾ ਅਕੈਡਮੀ ਦੇ ਅਹੁਦੇਦਾਰ।

ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 22 ਅਕਤੂਬਰ
ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ ਪੰਜਾਬ ਕਲਾ ਪਰਿਸ਼ਦ ਅਤੇ ਮੈਕ ਆਰਟਸ ਕਲੱਬ ਸੰਗਰੂਰ ਦੇ ਸਹਿਯੋਗ ਨਾਲ ਸੰਗਰੂਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚੋਂ ਪਹੁੰਚੇ ਕਲਾਕਾਰਾਂ ਨਾਲ ਸਰਕਾਰੀ ਰਣਬੀਰ ਕਾਲਜ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਕ ਆਰਟਸ ਕਲੱਬ ਸੰਗਰੂਰ ਦੇ ਪੈਟਰਨ ਪ੍ਰੋ. ਹਰਦੀਪ ਸਿੰਘ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਜਦੋਂ ਕਿ ਕਲੱਬ ਦੀਆਂ ਸਰਗਰਮੀਆਂ ਬਾਰੇ ਪ੍ਰਧਾਨ ਹਰਿੰਦਰ ਗੋਲਡਨ ਨੇ ਜਾਣਕਾਰੀ ਦਿੱਤੀ। ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ, ਮੀਤ ਪ੍ਰਧਾਨ ਸੁਮੀਤ ਦੂਆ ਤੇ ਸਕੱਤਰ ਡਾ. ਜਸਪਾਲ ਕਮਾਣਾ ਨੇ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਵਿਚਾਰ ਚਰਚਾ ਵਿੱਚ ਕਲੱਬ ਦੇ ਜਨਰਲ ਸਕੱਤਰ ਬੀਰਇੰਦਰ ਸਿੰਘ ਬਨਭੌਰੀ, ਵਿੱਤ ਸਕੱਤਰ ਸਮੀਰ ਖਾਨ, ਪ੍ਰੈੱਸ ਸਕੱਤਰ ਪ੍ਰੋਫੈਸਰ ਨਰਿੰਦਰ ਸਿੰਘ, ਸਲਾਹਕਾਰ ਬਿਕਰਮਜੀਤ ਸੋਢੀ, ਕਾਨੂੰਨੀ ਸਲਾਹਕਾਰ ਸਮੀਰ ਫੱਤਾ, ਸਕੱਤਰ ਮਨਪ੍ਰੀਤ ਕੌਰ, ਮੈਂਬਰ ਹਰਕੀਰਤ ਕੌਰ ਸਹਿਤ ਸਮੇਤ ਹੋਰ ਕਲਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਮਹਿੰਦਰ ਨੂੰ ਕੋਆਰਡੀਨੇਟਰ ਅਤੇ ਹਰਿੰਦਰ ਸਿੰਘ ਗੋਲਡਨ ਨੂੰ ਉਪ ਕੋਆਰਡੀਨੇਟਰ ਨਿਯੁਕਤ ਕੀਤਾ।

Advertisement

Advertisement