For the best experience, open
https://m.punjabitribuneonline.com
on your mobile browser.
Advertisement

ਫਾਇਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗ੍ਰਿਫ਼ਤਾਰ

07:32 AM Apr 28, 2024 IST
ਫਾਇਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗ੍ਰਿਫ਼ਤਾਰ
ਮੁਲਜ਼ਮ ਸੀਆਈਏ ਮਾਹੋਰਾਨਾ ਦੀ ਪੁਲੀਸ ਨਾਲ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 27 ਅਪਰੈਲ
ਸਥਾਨਕ ਪੁਲੀਸ ਨੇ ਸੀਆਈਏ ਮਾਲੇਰਕੋਟਲਾ ਅਤੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਨਾਲ ਹਫ਼ਤਾ ਪਹਿਲਾਂ ਇੱਥੋਂ ਦੇ ਫਾਇ ਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਅਨਵਾਰ ਖਾਂ ਰੱਬੀ ਦਲੀਜ ਰੋਡ ਅਹਿਮਦਗੜ੍ਹ, ਜਗਜੀਤ ਸਿੰਘ ਜਤਿਨ ਨੇੜੇ ਦਾਦਾ ਮੋਟਰ ਲੁਧਿਆਣਾ, ਨਵੀਂ ਆਲਮ ਨੇੜੇ ਮਦਰਸਾ ਜਨਤਾ ਨਗਰ ਲੁਧਿਆਣਾ , ਸਾਇਲ ਅਤੇ ਚਾਂਦ ਵਾਸੀ ਰਾਏਪੁਰ ਕਲੋਨੀ ਯਮੁਨਾਨਗਰ (ਹਾਲ ਵਾਸੀ ਸ਼ਕਤੀ ਨਗਰ ਸ਼ਕਤੀ ਲੁਧਿਆਣਾ) ਵਜੋਂ ਹੋਈ ਹੈ। ਐੱਸਐੱਸਪੀ ਮਾਲੇਰਕੋਟਲਾ ਡਾ. ਸਿਮਰਤ ਕੌਰ ਅਨੁਸਾਰ ਬੀਤੇ ਸ਼ਨਿਚਰਵਾਰ ਬਾਅਦ ਦੁਪਹਿਰ ਚਾਰ ਅਣਪਛਾਤੇ ਵਿਅਕਤੀਆਂ ਨੇ ਆਪਣੇ ਆਪ ਨੂੰ ਮੁਹਾਲੀ ਪੁਲੀਸ ਦੀ ਟੀਮ ਦੱਸਦਿਆਂ ਜਾਮਾ ਮਸਜਿਦ ਅਹਿਮਦਗੜ੍ਹ ਨੇੜੇ ਫਾਇਨਾਂਸ ਦਾ ਕੰਮ ਕਰਦੇ ਹਰਸ਼ ਠੁਕਰਾਲ ਉਰਫ਼ ਵਿੱਕੀ ਨੂੰ ਅਮੇਜ ਕਾਰ ਨੰਬਰ ਸੀਐੱਚ 03ਕੇਜੇ5951 ਵਿੱਚ ਬਿਠਾ ਕੇ ਅਗਵਾ ਕਰ ਲਿਆ ਸੀ ਅਤੇ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਲੈ ਗਏ ਸਨ। ਰਸਤੇ ਵਿੱਚ ਅਗਵਾਕਾਰਾਂ ਨੇ ਵਿੱਕੀ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਸੀ।
ਵਿੱਕੀ ਦੇ ਪਿਤਾ ਗੁਲਸ਼ਨ ਠੁਕਰਾਲ ਦੇ ਬਾਆਨਾਂ ’ਤੇ ਇੱਥੋਂ ਦੀ ਸਿਟੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲੀਸ ਕਾਰਵਾਈ ਤੋਂ ਡਰਦਿਆਂ ਮੁਲਜ਼ਮ ਵਿੱਕੀ ਨੂੰ ਖੰਨਾ ਸ਼ਹਿਰ ਵਿੱਚ ਛੱਡ ਗਏ। ਡੀਐੱਸਪੀ ਅਹਿਮਦਗੜ੍ਹ ਅੰਮ੍ਰਿਤਪਾਲ ਸਿੰਘ ਤੇ ਐੱਸਐੱਚਓ ਸੁਖਪਾਲ ਕੌਰ ਦੀ ਅਗਵਾਈ ਵਿੱਚ ਪੁਲੀਸ ਨੇ ਘਬਰਾਏ ਹੋਏ ਵਿੱਕੀ ਨੂੰ ਖੰਨਾ ਤੋਂ ਲਿਆ ਕੇ ਘਰ ਛੱਡ ਦਿੱਤਾ ਸੀ। ਮਗਰੋਂ ਐੱਸਪੀ (ਡੀ) ਵੈਭਵ ਸਹਿਗਲ, ਡੀਐੱਸਪੀ (ਡੀ) ਸਤੀਸ਼ ਕੁਮਾਰ , ਸੀਆਈਏ ਇੰਚਾਰਜ ਹਰਜਿੰਦਰ ਸਿੰਘ ਅਤੇ ਜ਼ਿਲ੍ਹਾ ਸਾਈਬਰ ਸੈੱਲ ਇੰਚਾਰਜ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਮੁਲਜ਼ਮਾਂ ਦੀ ਪਛਾਣ ਕਰਕੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਪੰਜਵਾਂ ਮੁਲਜ਼ਮ ਘਟਨਾ ਵਾਲੇ ਦਿਨ ਬਾਹਰ ਬੈਠਾ ਰਿਹਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ਸਬੰਧਤ ਕਾਰ ਵੀ ਬਰਾਮਦ ਕਰ ਲਈ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×