For the best experience, open
https://m.punjabitribuneonline.com
on your mobile browser.
Advertisement

ਫਿਲਮਾਂ ’ਚ ਦਹਾੜਨ ਵਾਲੇ ਸੰਸਦ ਵਿੱਚ ਰਹੇ ‘ਖਾਮੋਸ਼’

06:49 AM Feb 13, 2024 IST
ਫਿਲਮਾਂ ’ਚ ਦਹਾੜਨ ਵਾਲੇ ਸੰਸਦ ਵਿੱਚ ਰਹੇ ‘ਖਾਮੋਸ਼’
Advertisement

ਨਵੀਂ ਦਿੱਲੀ (ਆਦਿਤੀ ਟੰਡਨ): ਫਿਲਮਾਂ ’ਚ ‘ਦਹਾੜਨ’ ਵਾਲੇ ਅਦਾਕਾਰ ਸਨੀ ਦਿਓਲ ਤੇ ਸ਼ਤਰੂਘਨ ਸਿਨਹਾ ਪੰਜ ਸਾਲ ਤੱਕ ਸੰਸਦ ਵਿੱਚ ‘ਖਾਮੋਸ਼’ ਰਹੇ। ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਸਮੇਤ ਨੌਂ ਲੋਕ ਨੁਮਾਇੰਦੇ ਪੂਰੇ ਕਾਰਜਕਾਲ ਦੌਰਾਨ ਸੰਸਦ ’ਚ ਇੱਕ ਸ਼ਬਦ ਵੀ ਨਾ ਬੋਲੇ। ਪੰਜ ਸਾਲਾਂ ਦੌਰਾਨ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ, ਪੱਛਮੀ ਬੰਗਾਲ ਦੇ ਆਸਨਸੋਲ ਤੋਂ ਟੀਐੱਮਸੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ, ਕਰਨਾਟਕ ਦੇ ਬੀਜਾਪੁਰ ਤੋਂ ਭਾਜਪਾ ਦੇ ਰਮੇਸ਼ ਚੰਦੱਪਾ ਜਿਗਾਜਿਨਾਗੀ, ਉੱਤਰ ਪ੍ਰਦੇਸ਼ ਦੇ ਘੋਸੀ ਤੋਂ ਬਸਪਾ ਦੇ ਅਤੁਲ ਕੁਮਾਰ ਸਿੰਘ, ਪੱਛਮੀ ਬੰਗਾਲ ਦੇ ਤਮਲੁਕ ਤੋਂ ਟੀਐੱਮਸੀ ਦੇ ਦਿਵਿਯੇਂਦੂ ਅਧਿਕਾਰੀ, ਕਰਨਾਟਕ ਦੇ ਚਿੱਕਾਬੱਲਾਪੁਰ ਤੋਂ ਭਾਜਪਾ ਦੇ ਬੀਐੱਨ ਬਚੇਗੌੜਾ, ਅਸਾਮ ਦੇ ਲਖੀਮਪੁਰ ਤੋਂ ਭਾਜਪਾ ਦੇ ਪ੍ਰਧਾਨ ਬਰੂਆ, ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਅਤੇ ਭਾਜਪਾ ਦੇ ਸੰਸਦ ਮੈਂਬਰ ਸ੍ਰੀਨਿਵਾਸ ਪ੍ਰਸਾਦ ਸ਼ਾਮਲ ਹਨ। ਸਨੀ ਦਿਓਲ ਨੇ ਲੋਕ ਸਭਾ ਦੀ ਕਾਰਵਾਈ ਜਾਂ ਬਹਿਸ ’ਚ ਹਿੱਸਾ ਨਹੀਂ ਲਿਆ। ਸੂਤਰਾਂ ਅਨੁਸਾਰ ਲੋਕ ਸਭਾ ਸਪੀਕਰ ਨੇ ਸਨੀ ਦਿਓਲ ਨੂੰ ਬੋਲਣ ਲਈ ਦੋ ਵਾਰ ਸੱਦਾ ਦਿੱਤਾ ਪਰ ਉਹ ਕੁਝ ਨਹੀਂ ਬੋਲੇ। ਸਨੀ ਦਿਓਲ ਸਮੇਤ ਛੇ ਸੰਸਦ ਮੈਂਬਰਾਂ ਨੇ ਕੁਝ ਲਿਖਤੀ ਸਵਾਲ ਜ਼ਰੂਰ ਪੁੱਛੇ ਸਨ।

Advertisement

Advertisement
Author Image

joginder kumar

View all posts

Advertisement
Advertisement
×