ਥਿੰਦ ਬਣੇ ਪੱਤਰਕਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
10:06 AM Sep 30, 2024 IST
ਮਮਦੋਟ (ਪੱਤਰ ਪ੍ਰੇਰਕ): ਫਿਰੋਜ਼ਪੁਰ ਦਿਹਾਤੀ ਦੇ ਕਸਬਿਆਂ ਦੇ ਪੱਤਰਕਾਰਾਂ ਦੀ ਮੀਟਿੰਗ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ ਤੇ ਚੇਅਰਮੈਨ ਬਲਵਿੰਦਰ ਜੰਮੂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਜਸਵੰਤ ਸਿੰਘ ਥਿੰਦ ਨੂੰ ਯੂਨੀਅਨ ਦੀ ਫਿਰੋਜ਼ਪੁਰ ਦਿਹਾਤੀ ਦਾ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਜਸਬੀਰ ਕੰਬੋਜ ਮਮਦੋਟ ਚੇਅਰਮੈਨ, ਸੁਰਜਨ ਸਿੰਘ ਮੱਲਾਂ ਵਾਲਾ ਸਰਪ੍ਰਸਤ, ਜਸਪਾਲ ਸਿੰਘ ਮੱਲਾਂਵਾਲਾ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਪਾਲ ਤਲਵੰਡੀ ਭਾਈ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਕਾਲਾ ਮਮਦੋਟ ਮੀਤ ਪ੍ਰਧਾਨ, ਬਲਵੀਰ ਸਿੰਘ ਲਹਿਰਾ ਮੱਖੂ ਜਨਰਲ ਸਕੱਤਰ, ਰਵਿੰਦਰ ਸਿੰਘ ਬਜਾਜ ਤਲਵੰਡੀ ਭਾਈ ਸਕੱਤਰ, ਸੁਦੇਸ਼ ਕੁਮਾਰ ਹੈਪੀ ਮੁੱਦਕੀ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਖਜ਼ਾਨਚੀ, ਰਛਪਾਲ ਸੰਧੂ ਮੱਖੂ ਮੁੱਖ ਸਲਾਹਕਾਰ ਅਤੇ ਗੁਰਪ੍ਰੀਤ ਸੰਧੂ ਮਮਦੋਟ ਸਕੱਤਰ ਚੁਣੇ ਗਏ।
Advertisement
Advertisement