For the best experience, open
https://m.punjabitribuneonline.com
on your mobile browser.
Advertisement

ਫ਼ਤਹਿਗੜ੍ਹ ਪੰਜਤੂਰ ਦੇ ਦੋ ਵਾਰਡਾਂ ’ਚੋਂ ‘ਆਪ’ ਦੀ ਝੰਡੀ

04:57 AM Dec 22, 2024 IST
ਫ਼ਤਹਿਗੜ੍ਹ ਪੰਜਤੂਰ ਦੇ ਦੋ ਵਾਰਡਾਂ ’ਚੋਂ ‘ਆਪ’ ਦੀ ਝੰਡੀ
ਫਤਿਹਗੜ੍ਹ ਪੰਜਤੂਰ ਦੇ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਆਪਣੀ ਵਾਰੀ ਉਡੀਕਦੇ ਹੋਏ ਵੋਟਰ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 21 ਦਸੰਬਰ
ਇੱਥੋਂ ਦੀ ਨਗਰ ਪੰਚਾਇਤ ਦੇ ਦੋ ਵਾਰਡਾਂ ਦੀਆਂ ਹੋਈਆਂ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਵਾਰਡ 8 ਤੋਂ ‘ਆਪ’ ਉਮੀਦਵਾਰ ਗੁਰਚਰਨ ਸਿੰਘ ਪ੍ਰਦੇਸੀ ਅਤੇ ਵਾਰਡ ਨੰਬਰ 10 ਤੋਂ ਮਨਿੰਦਰ ਸਿੰਘ ਕਾਕੇ ਸ਼ਾਹ ਨੇ ਵਿਰੋਧੀ ਕਾਂਗਰਸੀ ਉਮੀਦਵਾਰਾਂ ਨੂੰ ਪਿਛਾੜ ਦਿੱਤਾ। ਦੋਵਾਂ ਵਾਰਡਾਂ ਤੋਂ ਜੇਤੂ ਰਹੇ ਉਮੀਦਵਾਰਾਂ ਦੇ ਨਤੀਜਿਆਂ ਦਾ ਐਲਾਨ ਰਿਟਰਨਿੰਗ ਅਧਿਕਾਰੀ ਸਿਰਤਾਜ ਸਿੰਘ ਬਲਾਕ ਵਿਕਾਸ ਅਧਿਕਾਰੀ ਕੋਟ ਈਸੇ ਖਾਂ ਵੱਲੋਂ ਕੀਤਾ ਗਿਆ। ਵਾਰਡ ਨੰਬਰ (8) ਵਿੱਚ 423 ਵੋਟਾਂ ਵਿੱਚੋਂ ‘ਆਪ’ ਉਮੀਦਵਾਰ ਗੁਰਚਰਨ ਸਿੰਘ ਨੂੰ 259 ਅਤੇ ਕਾਂਗਰਸ ਉਮੀਦਵਾਰ ਜਸਬੀਰ ਸਿੰਘ ਸੋਨੀ ਨੂੰ 73 ਵੋਟਾਂ ਮਿਲੀਆਂ। ਵਾਰਡ ਨੰਬਰ (10) ਵਿੱਚ 451 ਵੋਟਾਂ ਵਿੱਚੋਂ 237 ਵੋਟਾਂ ਆਪ ਉਮੀਦਵਾਰ ਮਨਿੰਦਰ ਸਿੰਘ ਕਾਕੇ ਸ਼ਾਹ ਨੂੰ ਅਤੇ 89 ਵੋਟਾਂ ਕਾਂਗਰਸ ਉਮੀਦਵਾਰ ਅਮਰੀਕ ਸਿੰਘ ਨੇ ਪ੍ਰਾਪਤ ਕੀਤੀਆਂ। ਇਨ੍ਹਾਂ ਦੋਵਾਂ ਵਾਰਡਾਂ ਵਿਚ 80 ਪ੍ਰਤੀਸ਼ਤ ਵੋਟ ਪੋਲ ਹੋਏ ਹਨ।

Advertisement

ਬਿਨਾਂ ਮੁਕਾਬਲਾ ਜੇਤੂ ‘ਆਪ’ ਦੇ 5 ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ
ਇੱਥੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਬਿਨਾਂ ਮੁਕਾਬਲਾ ਚੁਣੇ ਗਏ ਪੰਜ ਵਾਰਡਾਂ ਦੇ ਉਮੀਦਵਾਰਾਂ ਨੂੰ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਧਿਕਾਰੀ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਜੇਤੂ ਸਰਟੀਫਿਕੇਟ ਜਾਰੀ ਕਰ ਦਿੱਤੇ। ਇਹ ਬਿਨਾਂ ਮੁਕਾਬਲਾ ਜੇਤੂ ਪੰਜ ਉਮੀਦਵਾਰ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਬਿਨਾਂ ਮੁਕਾਬਲਾ ਜਿੱਤਣ ਵਾਲਿਆਂ ਵਿੱਚੋਂ ਵਾਰਡ ਨੰਬਰ 5 ਤੋਂ ਸੁਖਬੀਰ ਸਿੰਘ, ਵਾਰਡ ਨੰਬਰ 6 ਤੋਂ ਸੁਰਜੀਤ ਕੌਰ, ਸੱਤ ਤੋਂ ਅੰਮ੍ਰਿਤਪਾਲ ਸਿੰਘ ਬਿੱਟੂ, ਅੱਠ ਤੋਂ ਸੁਰਜੀਤ ਸਿੰਘ ਅਤੇ 12 ਨੰਬਰ ਵਾਰਡ ਤੋਂ ਗੁਰਪ੍ਰੀਤ ਕੌਰ ਸ਼ਾਮਲ ਹਨ। ਦੂਸਰੇ ਪਾਸੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੱਲ੍ਹ ਨਗਰ ਕੌਂਸਲ ਦੇ 8 ਵਾਰਡਾਂ ਵਿੱਚ ਚੋਣ ਪ੍ਰਕਿਰਿਆ ਰੋਕ ਦੇਣ ਵਾਲੇ ਹੁਕਮਾਂ ਤੋਂ ਬਾਅਦ ਵਿਰੋਧੀ ਕਾਂਗਰਸ ਅਤੇ ਅਕਾਲੀ ਖੇਮੇ ਚ ਖੁਸ਼ੀ ਦਾ ਮਾਹੌਲ ਸੀ।

Advertisement
Advertisement
Author Image

Jasvir Kaur

View all posts

Advertisement