ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰਾਂ ਨੇ ਦੋ ਸੁਨਿਆਰਿਆਂ ਦੀਆਂ ਦੁਕਾਨਾਂ ਨੁੂੰ ਨਿਸ਼ਾਨਾ ਬਣਾਇਆ

06:06 AM Jan 04, 2025 IST

ਪੱਤਰ ਪ੍ਰੇਰਕ
ਫਿਲੌਰ, 3 ਜਨਵਰੀ
ਇੱਥੇ ਲੰਘੀ ਰਾਤ ਪੁਰਾਣੀ ਤਹਿਸੀਲ ਰੋਡ ’ਤੇ ਸਥਿਤ ਦੋ ਸਕੇ ਭਰਾਵਾਂ ਦੀਆਂ ਸੁਨਿਆਰੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਜਾਣਕਾਰੀ ਮੁਤਾਬਕ 7-8 ਦੇ ਕਰੀਬ ਚੋਰਾਂ ਦੇ ਵੱਡੇ ਗਰੋਹ ਵੱਲੋਂ ਪਹਿਲਾਂ ਜੋਤੀ ਜਿਊਲਰਜ਼ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜੇ ਗਏ ਤੇ ਅੰਦਰ ਪਏ ਪਲਾਸਟਿਕ ਦੇ ਡੱਬਿਆਂ ’ਚੋਂ ਚਾਂਦੀ ਅਤੇ ਸੋਨੇ ਦੇ ਗਹਿਣਿਆਂ ਨੂੰ ਬੈਗ ’ਚ ਭਰ ਲਿਆ ਗਿਆ। ਚੋਰਾਂ ਨੇ ਦੁਕਾਨ ਅੰਦਰ ਪਈ ਅਲਮਾਰੀ ਤੋੜਕੇ ਉਸ ’ਚੋਂ ਸੋਨੇ ਦੇ ਗਹਿਣੇ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰ ਲਈ। ਨਾਲ ਲੱਗਦੀ ਦੁਕਾਨ ਸ੍ਰੀ ਸਾਈਂ ਜਿਊਲਰਜ਼ ਦੀ ਦੁਕਾਨ ਦਾ ਬਾਹਰਲਾ ਸ਼ਟਰ ਤੋੜ ਦਿੱਤਾ ਅਤੇ ਕੈਂਚੀ ਗੇਟ ਨੂੰ ਤੋੜਕੇ ਜਦੋਂ ਚੋਰ ਐਲੂਮੀਨੀਅਮ ਡੋਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇੰਨੇ ਨੂੰ ਦੁਕਾਨ ਅੰਦਰ ਸੁੱਤੇ ਮਾਲਕ ਅਜੇ ਲੂਥਰਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਭੱਜ ਗਏ। ਇਸ ਮੌਕੇ ਜੋਤੀ ਜਿਊਲਰਜ਼ ਦੇ ਮਾਲਕ ਵਿਨੋਦ ਲੂਥਰਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀ ਉਪਰਲੀ ਮੰਜ਼ਿਲ ’ਚ ਉਸਾਰੀ ਦਾ ਕੰਮ ਚੱਲ ਰਿਹਾ ਸੀ, ਚੋਰ ਉਨ੍ਹਾਂ ਦੀ ਦੁਕਾਨ ’ਚ‌ ਲੱਗੇ ਨਵੇਂ ਛੋਟੇ ਸ਼ਟਰ ਦੇ ਤਾਲੇ ਤੋੜਕੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਕਰ ਗਏ। ਅਜੇ ਲੂਥਰਾ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ’ਤੇ ਹੋਈ ਚੋਰੀ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਸੀ, ਪਰ ਉਨ੍ਹਾਂ ਦੇ ਵੱਡੇ ਭਰਾ ਦੀ ਦੁਕਾਨ ’ਚ ਚੋਰੀ ਦੀ ਕੋਸ਼ਿਸ਼ ਬਾਰੇ ਸਵੇਰੇ ਪਤਾ ਲੱਗਾ। ਥਾਣਾ ਫਿਲੌਰ ਤੋਂ ਥਾਣੇਦਾਰ ਜਸਵਿੰਦਰ ਸਿੰਘ ਅਤੇ ਥਾਣੇਦਾਰ ਪਰਮਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਦੀ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ।

Advertisement

Advertisement