ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਮ ਅਸ਼ਟਮੀ ਮੌਕੇ ਚੋਰਾਂ ਧਾਰਮਿਕ ਸਥਾਨ ਵੀ ਨਾ ਬਖਸ਼ੇ

10:00 AM Aug 28, 2024 IST

ਪੱਤਰ ਪ੍ਰੇਰਕ
ਜੈਤੋ, 27 ਅਗਸਤ
ਬੀਤੀ ਰਾਤ ਜਨਮ ਅਸ਼ਟਮੀ ਤਿਓਹਾਰ ਮੌਕੇ ਇੱਥੇ ਪੰਚਾਇਤੀ ਗਊਸ਼ਾਲਾ ਰੋਡ ’ਤੇ ਚੋਰਾਂ ਵੱਲੋਂ ਇਕ ਮੋਟਰਸਾਈਕਲ ਚੋਰੀ ਹੋ ਗਿਆ। ਬਾਜਾਖਾਨਾ ਸਥਿਤ ਇੱਕ ਮੰਦਰ ’ਚੋਂ ਸ਼ਰਧਾਲੂਆਂ ਦੇ 19 ਜੋੜੇ ਜੁੱਤੀਆਂ ਤੇ ਚੱਪਲਾਂ ਦੇ ਚੋਰੀ ਹੋ ਗਏ। ਮੋਟਰਸਾਈਕਲ ਦੇ ਮਾਲਕ ਸ਼ਗਨ ਕਟਾਰੀਆ ਅਨੁਸਾਰ ਜਨਮ ਅਸ਼ਟਮੀ ਦੇ ਸਬੰਧ ’ਚ ਉਹ ਇਥੇ ਮੰਦਰ ’ਚ ਆਏ ਸਨ। ਕਰੀਬ ਅੱਧਾ ਘੰਟਾ ਮੰਦਰ ’ਚ ਗੁਜ਼ਾਰਨ ਮਗਰੋਂ ਜਦੋਂ ਉਹ ਬਾਹਰ ਆਏ ਤਾਂ ਗਲੀ ’ਚ ਖੜੋਤਾ ਉਨ੍ਹਾਂ ਦਾ ਕਾਲੇ ਰੰਗ ਦਾ ਹੀਰੋ ਡੀਲਕਸ ਮੋਟਰਸਾਈਕਲ ਉਥੋਂ ਗਾਇਬ ਹੋ ਚੁੱਕਾ ਸੀ। ਮਾਮਲਾ ਇਥੇ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਪੜਤਾਲ ਕੀਤੀ ਗਈ ਪਰ ਚੋਰਾਂ ਦਾ ਖੁਰਾ ਖੋਜ ਨਹੀਂ ਲੱਭ ਸਕਿਆ। ਇਸੇ ਤਰ੍ਹਾਂ ਇੱਕ ਦਿਨ ਪਹਿਲਾਂ ਇਸੇ ਰੋਡ ਨੇੜੇ ਹੀ ਗਗਨ ਮੱਕੜ ਨਾਂਅ ਦੇ ਨੌਜਵਾਨ ਦਾ ਮੋਟਰਸਾਈਕਲ ਵੀ ਉਸ ਦੇ ਘਰੋਂ ਚੋਰ ਲੈ ਗਏ।

Advertisement

Advertisement