For the best experience, open
https://m.punjabitribuneonline.com
on your mobile browser.
Advertisement

ਚੋਰਾਂ ਨੇ ਇੱਕ ਰਾਤ ਵਿੱਚ 7 ਦੁਕਾਨਾਂ ਦੇ ਤਾਲੇ ਤੋੜੇ

08:53 AM Jun 23, 2024 IST
ਚੋਰਾਂ ਨੇ ਇੱਕ ਰਾਤ ਵਿੱਚ 7 ਦੁਕਾਨਾਂ ਦੇ ਤਾਲੇ ਤੋੜੇ
Advertisement

ਪੱਤਰ ਪ੍ਰੇਰਕ
ਪਠਾਨਕੋਟ, 22 ਜੂਨ
ਸਰਨਾ ਖੇਤਰ ਵਿੱਚ ਦੇਰ ਰਾਤ 7 ਦੁਕਾਨਾਂ ਅਤੇ ਇੱਕ ਘਰ ਵਿੱਚੋਂ ਚੋਰੀ ਹੋ ਗਈ। ਸਰਨਾ ਅੱਡੇ ਵਿੱਚ ਚੋਰੀ ਸਬੰਧੀ ਰਾਹੁਲ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਦੀ ਮੋਬਾਈਲ ਵੇਚਣ ਦੀ ਦੁਕਾਨ ਹੈ ਅਤੇ ਲੰਘੀ ਰਾਤ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਤਾਲਾ ਤੋੜ ਕੇ ਪੈਸੇ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ। ਇਸੇ ਤਰ੍ਹਾਂ ਬਾਕੀ 6 ਦੇ ਕਰੀਬ ਦੁਕਾਨਾਂ ’ਚ ਵੀ ਚੋਰੀ ਹੋਈ ਹੈ। ਸੁਜਾਨਪੁਰ ਖੇਤਰ ਵਿੱਚ ਹੋਈਆਂ ਚੋਰੀਆਂ ਸਬੰਧੀ ਅਮਰੀਕ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਨਕਦੀ ਅਤੇ ਸਾਮਾਨ ਚੋਰੀ ਕਰਕੇ ਲੈ ਗਏ। ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ’ਚ ਦੇਰ ਰਾਤ ਠੱਕ-ਠੱਕ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦ ਉਹ ਉਠ ਕੇ ਕਮਰੇ ਵਿੱਚ ਗਿਆ ਤਾਂ ਉਥੇ ਚੋਰ ਉਸ ਨੂੰ ਦੇਖ ਕੇ ਭੱਜ ਗਏ। ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement