ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੂਜੇ ਰਾਜਾਂ ਤੋਂ ਬਿਨਾ ਐੱਨਓਸੀ ਦੀਆਂ ਕਾਰਾਂ ਲਿਆ ਕੇ ਤਿਆਰ ਕਰਦੇ ਸੀ ਜਾਅਲੀ ਕਾਗਜ਼ਾਤ

08:40 AM Oct 03, 2024 IST
ਮੁਲਜ਼ਮਾਂ ਬਾਰੇ ਦੱਸਦੇ ਹੋਏ ਡੀਸੀਪੀ ਸ਼ੁਭਮ ਅਗਰਵਾਲ ਤੇ ਹੋਰ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ

ਗਗਨ ਅਰੋੜਾ
ਲੁਧਿਆਣਾ, 2 ਅਕਤੂਬਰ
ਬਿਨਾਂ ਐੱਨਓਸੀ ਦੀਆਂ ਲਗਜ਼ਰੀ ਗੱਡੀਆਂ ਖਰੀਦ ਕੇ ਲਿਆਉਣ ਵਾਲੇ ਜਾਅਲੀ ਕਾਗਜ਼ਾਤ ਤਿਆਰ ਕਰ ਪੰਜਾਬ ਨੰਬਰ ਲਗਾ ਕੇ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਸੀਆਈਏ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦਾ ਇੱਕ ਸਾਥੀ ਹਾਲੇ ਫਰਾਰ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਇੱਕ ਜਾਅਲੀ ਪਛਾਣ ਪੱਤਰ ਦੇ ਨਾਲ ਨਾਲ ਪੰਜ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਅਰਸ਼ ਵਾਸੀ ਭਾਈ ਰਣਧੀਰ ਸਿੰਘ ਨਗਰ ਤੇ ਅਮਰਜੀਤ ਸਿੰਘ ਅਮਰ ਵਾਸੀ ਗਲੀ ਨੰਬਰ 6 ਸ਼ਹੀਦ ਕਰਨੈਲ ਸਿੰਘ ਨਗਰ ਵਜੋਂ ਹੋਈ ਹੈ, ਜਦਕਿ ਫਰਾਰ ਸਾਥੀ ਦੀ ਪਛਾਣ ਅਮਨਪ੍ਰੀਤ ਸਿੰਘ ਉਰਫ ਸੰਨੀ ਦੱਸੀ ਗਈ ਹੈ। ਇਸ ਬਾਰੇ ਡੀਸੀਪੀ ਸ਼ੁਭਮ ਅਗਰਵਾਲ, ਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਅਤੇ ਏਸੀਪੀ ਪਵਨਜੀਤ ਸਿੰਘ ਨੇ ਦੱਸਿਆ ਕਿ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਟੀਮ ਨੇ ਦੋਵੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 5 ਕਾਰਾਂ ਬਰਾਮਦ ਹੋਈਆਂ ਹਨ। ਜਾਂਚ ਅਧਿਕਾਰੀ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਇਲਾਕੇ ਵਿੱਚ ਨਾਕਾਬੰਦੀ ਕਰ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਏਐੱਸਆਈ ਵਿਸ਼ਾਖਾ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਰਸ਼ਦੀਪ ਸਿੰਘ ਅਰਸ਼ ਅਤੇ ਮੁਲਜ਼ਮ ਅਮਰਜੀਤ ਸਿੰਘ ਕਾਰਾਂ ਦੀ ਖਰੀਦੋ ਫਰੋਖ਼ਤ ਕਰ ਰਹੇ ਹਨ। ਕਾਰਾਂ ਵੇਚਣ ਦੀ ਆੜ ਵਿੱਚ ਮੁਲਜ਼ਮ ਦੂਜੇ ਰਾਜਾਂ ਤੋਂ ਬਿਨਾ ਐੱਨਓਸੀ ਦੇ ਸਸਤੀਆਂ ਕਾਰਾਂ ਖਰੀਦਦੇ ਹਨ। ਮੁਲਜ਼ਮ ਅਰਸ਼ਦੀਪ ਕੋਲੋਂ ਇੱਕ ਜਾਅਲੀ ਪੁਲੀਸ ਦਾ ਕਾਰਡ ਵੀ ਬਰਾਮਦ ਹੋਇਆ ਹੈ। ਜਿਸ ਦੀ ਵਰਤੋਂ ਉਹ ਪੁਲੀਸ ਨਾਕਿਆਂ ਅਤੇ ਟੌਲ ਪਲਾਜ਼ਿਆਂ ’ਤੇ ਕਰਦਾ ਸੀ। ਉਨ੍ਹਾਂ ਦੱਸਿਆ ਮੁਲਜ਼ਮ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਅਮਰਜੀਤ ਸਿੰਘ ਬੀ.ਐਮ.ਡਬਲਿਊ ਕਾਰ ਕਿਸੇ ਗਾਹਕ ਨੂੰ ਵੇਚਣ ਜਾ ਰਹੇ ਹਨ। ਉਸ ਕਾਰ ਦਾ ਅਸਲੀ ਨੰਬਰ ਦਿੱਲੀ ਦਾ ਸੀ ਤੇ ਮੁਲਜ਼ਮਾਂ ਨੇ ਇਸ ਕਾਰ ਦੀ ਨੰਬਰ ਪਲੇਟ ਲਾਹ ਕੇ ਉਸ ’ਤੇ ਪੰਜਾਬ ਨੰਬਰ ਦੀ ਪਲੇਟ ਲਗਾਈ ਹੋਈ ਸੀ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਗਾਹਕ ਦੀ ਉਡੀਕ ਕਰ ਰਹੇ ਸਨ। ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮ ਅਰਸ਼ਦੀਪ ਸਿੰਘ ਕੋਲੋਂ ਇੱਕ ਜਿਮਨੀ, ਇੱਕ ਬੀਐਮਡਬਲਿਊ, ਇੱਕ ਕਰੇਟਾ, ਪੁਲੀਸ ਦਾ ਜਾਅਲੀ ਆਈਡੀ ਕਾਰਡ ਤੇ 2 ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮ ਅਰਮਜੀਤ ਕੋਲੋਂ ਇਨੋਵਾ ਅਤੇ ਮਰਸੀਡੀਜ਼ ਕਾਰ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੁਲੀਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲੀਸ ਨੂੰ ਉਮੀਦ ਹੈ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।

Advertisement

Advertisement