ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਲਕ ’ਚ ਕਰੋਨਾਵਾਇਰਸ ਦੇ 49,310 ਨਵੇਂ ਕੇਸ ਮਿਲੇ

07:21 AM Jul 25, 2020 IST

ਨਵੀਂ ਦਿੱਲੀ, 24 ਜੁਲਾਈ

Advertisement

ਭਾਰਤ ਵਿੱਚ ਅੱਜ ਫਿਰ ਕੋਵਿਡ-19 ਦੇ ਰਿਕਾਰਡ 49,310 ਨਵੇਂ ਕੇਸ ਸਾਹਮਣੇ ਆਏ ਹਨ। ਨਵੇਂ ਕੇਸਾਂ ਨਾਲ ਦੇਸ਼ ’ਚ ਮਰੀਜ਼ਾਂ ਦੀ ਗਿਣਤੀ 12,87,945 ਹੋ ਗਈ ਹੈ ਜਦਕਿ ਇਸ ਲਾਗ ਤੋਂ ਹੁਣ ਤੱਕ 8,17,208 ਮਰੀਜ਼ ਠੀਕ ਵੀ ਹੋਏ ਹਨ।

ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 740 ਸੱਜਰੀਆਂ ਮੌਤਾਂ ਨਾਲ ਇਸ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 30,601 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 4,40,135 ਸਰਗਰਮ ਕੇਸ ਹਨ। ਇਸ ਦੌਰਾਨ 34,602 ਹੋਰ ਮਰੀਜ਼ ਠੀਕ ਹੋਣ ਨਾਲ ਸਿਹਤਯਾਬੀ ਦਰ 63.45 ਫ਼ੀਸਦੀ ਹੋ ਗਈ ਹੈ ਅਤੇ ਮੌਤ ਦਰ ਵੀ ਘਟ ਕੇ 2.38 ਫ਼ੀਸਦੀ ’ਤੇ ਆ ਗਈ ਹੈ।

Advertisement

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਮੁਤਾਬਕ ਹੁਣ ਤੱਕ ਲਾਗ ਦੇ 1,54,28,170 ਟੈਸਟ ਕੀਤੇ ਗਏ, ਜਨਿ੍ਹਾਂ ਵਿੱਚ ਵੀਰਵਾਰ ਨੂੰ ਲਏ 3,52,801 ਸੈਂਪਲ ਵੀ ਸ਼ਾਮਲ ਹਨ। ਸਭ ਤੋਂ ਵੱਧ 298 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ ਜਦਕਿ ਕਰਨਾਟਕ ’ਚ 98, ਤਾਮਿਲ ਨਾਡੂ ’ਚ 88 ਅਤੇ ਆਂਧਰਾ ਪ੍ਰਦੇਸ਼ ’ਚ 61 ਲੋਕਾਂ ਦੀ ਜਾਨ ਗਈ ਹੈ। ਕਰੋਨਾ ਲਾਗ ਦੇ ਸਭ ਤੋਂ ਵੱਧ ਮਰੀਜ਼ ਵੀ ਇਨ੍ਹਾਂ ਸੂਬਿਆਂ ਵਿੱਚ ਹੀ ਹਨ।

ਬਲੀਆ ਜੇਲ੍ਹ ’ਚ 160 ਕੈਦੀ ਪਾਜ਼ੇਟਿਵ

ਬਲੀਆ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲੀਆ ਦੇ ਜੇਲ੍ਹ ਸੁਪਰਡੰਟ ਨੇ ਪ੍ਰਸ਼ਾਂਤ ਕੁਮਾਰ ਮੌਰਯਾ ਨੇ ਦੱਸਿਆ ਕਿ ਜੇਲ੍ਹ ਵਿੱਚ 160 ਕੈਦੀਆਂ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ 594 ਕੈਦੀਆਂ ਦੇ ਸੈਂਪਲ ਲਏ ਸਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਗਏ ਸਾਰੇ ਮਰੀਜ਼ਾਂ ਨੂੰ ਵੱਖਰੀ ਬੈਰਕ ’ਚ ਰੱਖਿਆ ਗਿਆ ਹੈ। -ਪੀਟੀਆਈ

ਘਰਾਂ ’ਚ ਗਣੇਸ਼ ਪੂਜਾ ਸਮੇਂ ਇਕੱਠ ’ਤੇ ਪਾਬੰਦੀ

ਮੁੰਬਈ: ਬ੍ਰਿਹਨ ਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀਐੱਮਸੀ)ਨੇ 22 ਅਗਸਤ ਨੂੰ ਆਰ ਰਹੇ ਗਣੇਸ਼ ਮਹਾਉਤਸਵ ਮੌਕੇ ਘਰਾਂ ’ਚ ਗਣੇਸ਼ ਮੂਰਤੀ ਪੂਜਾ ਸਮੇਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਬੀਐੱਮਸੀ ਮੁਤਾਬਕ ਇਹ ਪਾਬੰਦੀ ਕਰੋਨਾ ਲਾਗ ਦੀ ਰੋਕਥਾਮ ਦੇ ਮੱਦੇਨਜ਼ਰ ਲਾਈ ਗਈ ਹੈ ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ

ਸਰਕਾਰ ਨੇ ਮੇਰੀਆਂ ਚਿਤਾਵਨੀਆਂ ਅਣਗੌਲੀਆਂ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕੋਵਿਡ-19 ਦੇ ਫੈਲਾਅ ਤੇ ਲੱਦਾਖ ਵਿੱਚ ਚੀਨ ਦੇ ਮੁੱਦੇ ਸਬੰਧੀ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਸ ਵੱਲੋਂ ਦਿੱਤੀਆਂ ਚਿਤਾਵਨੀਆਂ ’ਤੇ ਗੰਭੀਰਤਾ ਨਹੀਂ ਦਿਖਾਈ ਗਈ। ਰਾਹੁਲ ਨੇ ਟਵੀਟ ਕੀਤਾ, ‘ਮੈਂ ਕੋਵਿਡ-19 ਤੇ ਆਰਥਿਕਤਾ ਬਾਰੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਇਸ ਵੱਲ ਧਿਆਨ ਨਹੀਂ ਦਿੱਤਾ। ਨੁਕਸਾਨ ਹੋ ਰਿਹਾ ਹੈ। ਚੀਨ ਬਾਰੇ ਵੀ ਮੈਂ ਉਨ੍ਹਾਂ ਨੂੰ ਚਿਤਾਵਨੀ ਦੇ ਰਿਹਾ ਹਾਂ। ਉਹ ਇਸ ਨੂੰ ਕੂੜ ਪ੍ਰਚਾਰ ਕਹਿ ਰਹੇ ਹਨ।’

ਮੁਲਕ ’ਚ ਸਭ ਤੋਂ ਘੱਟ ਮਰੀਜ਼ ਤੇ ਮੌਤਾਂ: ਹਰਸ਼ਵਰਧਨ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਬਾਕੀ ਦੁਨੀਆ ਦੇ ਮੁਕਾਬਲੇ ਭਾਰਤ ’ਚ ਕਰੋਨਾ ਲਾਗ ਫੈਲਣ ਅਤੇ ਇਸ ਕਾਰਨ ਮੌਤ ਦਰ ਬਹੁਤ ਘੱਟ ਹੈ ਅਤੇ ਇੱਥੇ ਪ੍ਰਤੀ 10 ਲੱਖ ਪਿੱਛੇ ਕਰੋਨਾ ਦੇ ਸਿਰਫ 861 ਕੇਸ ਅਤੇ ਮੌਤਾਂ ਦੀ ਗਿਣਤੀ 21 ਹੈ। ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸ.ਸੀ.ਓ) ਹੈਲਥ ਮਨਿਸਟਰਜ਼ ਡਿਜੀਟਲ ਮੀਟ ਦੌਰਾਨ ਸ੍ਰੀ ਹਰਸ਼ਵਰਧਨ ਨੇ ਕਿਹਾ ਭਾਰਤ ’ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63.45 ਫ਼ੀਸਦੀ ਅਤੇ ਮੌਤ ਦਰ 2.3 ਫ਼ੀਸਦੀ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਹਰਸ਼ਵਰਧਨ ਨੇ ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਰਵਾਇਤੀ ਦਵਾ ਪ੍ਰਣਾਲੀ ਨੇ ਆਮ ਲੋਕਾਂ ਦੀ ਰੋਗਾਂ ਦੀ ਲੜਨ ਦੀ ਸਮਰੱਥਾ ’ਚ ਕਿਸ ਤਰ੍ਹਾਂ ਵਾਧਾ ਕੀਤਾ ਹੈ।

Advertisement
Tags :
ਕਰੋਨਾਵਾਇਰਸ:ਨਵੇਂਮਿਲੇ:ਮੁਲਕ
Advertisement