ਚੇਅਰਮੈਨ ਵੱਲ ਟੁੱਟੀ ਬੋਤਲ ਸੁੱਟਣ ਦਾ ਕੋਈ ਇਰਾਦਾ ਨਹੀਂ ਸੀ: ਬੈਨਰਜੀ
07:24 AM Oct 30, 2024 IST
Advertisement
ਨਵੀਂ ਦਿੱਲੀ, 29 ਅਕਤੂਬਰ
ਵਕਫ਼ ਬਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ ’ਚ ਦੁਰਵਿਹਾਰ ਲਈ ਇਕ ਦਿਨ ਵਾਸਤੇ ਮੁਅੱਤਲ ਕੀਤੇ ਟੀਐੱਮਸੀ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਚੇਅਰਮੈਨ ਜਗਦੰਬਿਕਾ ਪਾਲ ਦੀ ਕੁਰਸੀ ਵੱਲ ਟੁੱਟੀ ਬੋਤਲ ਸੁੱਟਣ ਦਾ ਕੋਈ ਇਰਾਦਾ ਨਹੀਂ ਸੀ। ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਅਭੀਜੀਤ ਗੰਗੋਪਾਧਿਆਏ ਨੇ ਮੀਟਿੰਗ ਦੌਰਾਨ ਉਨ੍ਹਾਂ ਨੂੰ ਭੜਕਾਇਆ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਲਈ ਮੁਆਫ਼ੀ ਮੰਗ ਚੁੱਕੇ ਹਨ। ਟੀਐੱਮਸੀ ਆਗੂ ਨੇ ਕਿਹਾ ਕਿ ਚੇਅਰਮੈਨ ਦੇ ਸੁਰ ਗੰਗੋਪਾਧਿਆਏ ਪ੍ਰਤੀ ਨਰਮ ਸਨ ਜਿਸ ਤੋਂ ਖਿੱਝ ਕੇ ਉਨ੍ਹਾਂ ਬੋਤਲ ਤੋੜੀ ਅਤੇ ਬੋਤਲ ਚੇਅਰਮੈਨ ਵੱਲ ਪਹੁੰਚ ਗਈ ਜਿਸ ਦਾ ਤਮਾਸ਼ਾ ਬਣ ਗਿਆ। -ਪੀਟੀਆਈ
Advertisement
Advertisement
Advertisement