ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਫ਼ਵਾਹ ਨਿਕਲੀ ਸਕੂਲ ’ਚ ਬੰਬ ਹੋਣ ਦੀ ਧਮਕੀ

07:52 AM Feb 03, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਦਿੱਲੀ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੂੰ ਅੱਜ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਉਨ੍ਹਾਂ ਨੂੰ ਇੱਕ ਈ-ਮੇਲ ਰਾਹੀਂ ਸਕੂਲ ’ਚ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ। ਦਿੱਲੀ ਪੁਲੀਸ ਨੇ ਸੂਚਨਾ ਮਿਲਣ ’ਤੇ ਤੁਰੰਤ ਆਰਕੇ ਪੁਰਮ ਇਲਾਕੇ ’ਚ ਸਥਿਤ ਸਕੂਲ ਨੂੰ ਖਾਲੀ ਕਰਵਾਇਆ ਤੇ ਤਲਾਸ਼ੀ ਮੁਹਿੰਮ ਆਰੰਭੀ। ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰਕੇ ਪੁਰਮ ਦੇ ਦਿੱਲੀ ਪਬਲਿਕ ਸਕੂਲ ਨੂੰ ਈਮੇਲ ’ਤੇ ਬੰਬ ਹੋਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਇਮਾਰਤ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਸਕੂਲ ਦੇ ਅਹਾਤੇ ਦੀ ਤਲਾਸ਼ੀ ਲਈ ਤੇ ਇੱਕ ਬੰਬ ਸਕੁਐਡ ਅਤੇ ਡੌਗ ਸਕੁਐਡ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਪੁਲੀਸ ਮੁਤਾਬਕ ਇਹ ਧਮਕੀ ਸਿਰਫ ਇੱਕ ਅਫ਼ਵਾਹ ਸੀ। ਸੂਤਰਾਂ ਮੁਤਾਬਕ ਸਕੂਲ ਨੂੰ ਸਵੇਰੇ 9 ਵਜੇ ਦੇ ਕਰੀਬ ਦੋ ਬੰਬਾਂ ਦੀ ਈ-ਮੇਲ ਮਿਲੀ, ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਤੁਰੰਤ ਪੁਲੀਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲੀਸ ਨੇ ਸਕੂਲ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਈਮੇਲ ਦੇ ਆਈ ਪੀ ਐਡਰੈੱਸ ਨੂੰ ਟਰੈਕ ਕਰ ਰਹੀ ਹੈ। ਤਲਾਸ਼ੀ ਦੌਰਾਨ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ। ਪਿਛਲੇ ਸਾਲ ਸਤੰਬਰ ਵਿੱਚ‌ ਆਰਕੇ ਪੁਰਮ ਦੇ ਲਾਲ ਬਹਾਦੁਰ ਸ਼ਾਸਤਰੀ ਸਕੂਲ ਵਿੱਚ ਵੀ ਇੱਕ ਬੰਬ ਹੋਣ ਬਾਰੇ ਈਮੇਲ ਮਿਲੀ ਸੀ, ਜੋ ਬਾਅਦ ਵਿੱਚ ਫਰਜ਼ੀ ਨਿਕਲੀ। ਮਈ ਵਿੱਚ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਵਿੱਚ ਬੰਬ ਬਾਰੇ ਇੱਕ ਅਜਿਹੀ ਹੀ ਈਮੇਲ ਮਿਲੀ ਸੀ। ਸਾਦਿਕ ਨਗਰ ਦੇ ਭਾਰਤੀ ਸਕੂਲ ਨੂੰ ਦੋ ਬੰਬ ਧਮਕੀਆਂ 12 ਅਪ੍ਰੈਲ, 2023 ਨੂੰ ਈਮੇਲ ਰਾਹੀਂ ਮਿਲੀਆਂ ਸਨ। ਪਹਿਲਾ ਨਵੰਬਰ 2022 ਵਿੱਚ ਫ਼ੋਨ ’ਤੇ ਇਹ ਧਮਕੀ ਦਿੱਤੀ ਗਈ ਸੀ, ਜੋ ਕਿ ਦੋਵੇਂ ਫਰਜ਼ੀ ਨਿਕਲੀਆਂ ਸਨ।

Advertisement

Advertisement
Advertisement