ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਫ਼ ਪਾਣੀ ਵਾਲੇ ਪ੍ਰਾਜੈਕਟ ਵਿੱਚ ਉਦਘਾਟਨ ਤੋਂ ਪਹਿਲਾਂ ਪਾੜ ਪਿਆ

08:54 AM Jun 23, 2024 IST
ਪਿੰਡ ਹਰੀਕੇ ਕਲਾਂ ਵਿਚ ਤਲਾਬ ਵਿਚ ਪਿਆ ਪਾੜ।

ਜਸਵੀਰ ਸਿੰਘ ਭੁੱਲਰ
ਦੋਦਾ, 22 ਜੂਨ
ਪਿੰਡ ਹਰੀਕੇ ਕਲਾਂ ਵਿੱਚ ਥਾਪਰ ਸਕੀਮ ਅਧੀਨ ਛੱਪੜ ਦੇ ਪਾਣੀ ਨੂੰ ਸਾਫ਼ ਕਰਨ ਲਈ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਤਲਾਬ ਵਿੱਚ ਉਦਘਾਟਨ ਤੋਂ ਪਹਿਲਾਂ ਹੀ ਮਾਮੂਲੀ ਬਾਰਸ਼ ਕਾਰਨ ਪਾੜ ਪੈ ਗਿਆ। ਪਿੰਡ ਦੇ ਨੌਜਵਾਨ ਆਗੂ ਗੁਰਕੀਰਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਇਸ ਪ੍ਰਾਜੈਕਟ ਵਿੱਚ ਵਰਤੇ ਮਾੜੇ ਮਟੀਰੀਅਲ ਦੇ ਦੋਸ਼ ਲਾਉਦਿਆਂ ਇਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟੀਆ ਮਟੀਰੀਅਲ ਕਾਰਨ ਇਹ ਪ੍ਰਾਜੈਕਟ ਚਾਲੂ ਹੋਣ ਤੋਂ ਪਹਿਲਾਂ ਹੀ ਤਲਾਬ ਵਿੱਚ ਪਾੜ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਘਟੀਆ ਮਟੀਰੀਅਲ ਕਾਰਨ ਨਵੀਆਂ ਲਾਈਆਂ ਇੱਟਾਂ ਹੱਥਾਂ ਨਾਲ ਉਖੜ ਰਹੀਆਂ ਹਨ ਹਾਲਾਂਕਿ ਬਰਸਾਤਾਂ ਦਾ ਸੀਜ਼ਨ ਅਜੇ ਆਉਣਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਪਿੰਡ ਭਲਾਈਆਣਾ ਅਤੇ ਦੋਦਾ ਵਿੱਚ ਥਾਪਰ ਸਕੀਮ ਦੇ ਪ੍ਰਾਜੈਕਟ ਪਹਿਲਾਂ ਵੀ ਵਿਚ ਚਰਚਾ ਦਾ ਵਿਸ਼ਾ ਰਹੇ ਹਨ। ਐਕਸੀਅਨ ਮਹੇਸ਼ ਗਰਗ ਨੇ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement

Advertisement
Advertisement