ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

08:48 AM Jul 02, 2024 IST

ਪੱਤਰ ਪ੍ਰੇਰਕ
ਫਰੀਦਾਬਾਦ, 1 ਜੁਲਾਈ
ਇਥੇ ਆਪਸੀ ਰੰਜਿਸ਼ ਕਾਰਨ 32 ਸਾਲਾ ਨੌਜਵਾਨ ਕੁਨਾਲ ਭਡਾਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੁਨਾਲ ਆਪਣੇ ਪਰਿਵਾਰ ਨਾਲ ਪਿੰਡ ਨਵਾਦਾ ਕੋਹ ਵਿੱਚ ਰਹਿੰਦਾ ਸੀ। ਦਰਜ ਮਾਮਲੇ ਮੁਤਾਬਕ ਕੁਨਾਲ ਦੇਰ ਰਾਤ ਆਪਣੇ ਇਕ ਦੋਸਤ ਨਾਲ ਨੰਬਰ 3 ਮਸਜਿਦ ਚੌਕ ਕੋਲ ਖੜ੍ਹਾ ਸੀ। ਇਸ ਦੌਰਾਨ ਵਿਜੈ, ਬਿੱਲੂ ਅਤੇ ਦੋ ਹੋਰ ਵਿਅਕਤੀ ਉੱਥੇ ਆ ਗਏ ਅਤੇ ਕੁਨਾਲ ਨਾਲ ਬਹਿਸ ਕਰਨ ਲੱਗੇ। ਮੁਲਜ਼ਮਾਂ ਨੇ ਕੁਨਾਲ ਦੀ ਛਾਤੀ ਵਿੱਚ ਗੋਲੀ ਮਾਰ ਕੇ ਉਸ ਦਾ ਕਥਿਤ ਕਤਲ ਕਰ ਦਿੱਤਾ। ਮ੍ਰਿਤਕ ਕੁਨਾਲ ਦੇ ਵੱਡੇ ਭਰਾ ਜਯੋਤਿੰਦਰ ਭਡਾਨਾ ਨੇ ਡਬੂਆ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਜਯੋਤਿੰਦਰ ਭਡਾਨਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨਾਲ ਰੰਜਿਸ਼ ਚੱਲ ਰਹੀ ਸੀ। ਇਸੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕੁਨਾਲ ਸਿਆਸਤ ਵਿੱਚ ਵੀ ਦਿਲਚਸਪੀ ਰੱਖਦਾ ਸੀ। ਪੁਲੀਸ ਕਈ ਪੱਖਾਂ ਤੋਂ ਮਾਮਲੇ ਨੂੰ ਘੋਖ ਰਹੀ ਹੈ।

Advertisement

Advertisement
Advertisement