ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਗੋਕੇ ਦੇ ਨੌਜਵਾਨ ਦੀ ਛੱਪੜ ’ਚ ਡੁੱਬ ਕੇ ਮੌਤ

07:40 AM Jun 24, 2024 IST

ਪੱਤਰ ਪ੍ਰੇਰਕ
ਸ਼ਹਿਣਾ/ਪੱਖੋ ਕੈਂਚੀਆਂ, 23 ਜੂਨ
ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਇੱਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਛੱਪੜ ਵਿੱਚ ਡੁੱਬਣ ਨਾਲ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 19 ਸਾਲਾ ਸੁਖਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਸ਼ਨਿਚਰਵਾਰ ਕੰਮ ਤੋਂ ਵਾਪਸ ਘਰ ਆਇਆ ਪ੍ਰੰਤੂ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਘਰ ਦੇ ਬਿਲਕੁਲ ਸਾਹਮਣੇ ਬਣੇ ਛੱਪੜ ਵਿੱਚ ਕਿਸੇ ਤਰ੍ਹਾਂ ਡਿੱਗ ਪਿਆ।
ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਜਦ ਘਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਛੱਪੜ ਦੇ ਕਿਨਾਰੇ ਉਸ ਦਾ ਮੋਬਾਈਲ ਡਿੱਗਿਆ ਹੋਇਆ ਮਿਲਿਆ, ਜਿਸ ਤੋਂ ਬਾਅਦ ਛੱਪੜ ਵਿੱਚੋਂ ਉਸ ਦੀ ਲਾਸ਼ ਮਿਲੀ। ਸਮਾਜ ਸੇਵੀ ਬਿੰਦਰ ਸਿੰਘ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਨੇ ਫੌਜ ਦੀ ਭਰਤੀ ਦਾ ਪੇਪਰ ਪਾਸ ਕਰ ਲਿਆ ਸੀ ਅਤੇ ਹੁਣ ਉਸ ਨੇ ਟਰਾਇਲ ਦੇਣ ਜਾਣਾ ਸੀ। ਉਨ੍ਹਾਂ ਦੱਸਿਆ ਕਿ ਭੋਲਾ ਸਿੰਘ ਦਾ ਪਰਿਵਾਰ ਬੇਹੱਦ ਗਰੀਬੀ ਦੀ ਅਵਸਥਾ ਵਿੱਚ ਰਹਿ ਰਿਹਾ ਹੈ ਅਤੇ ਹੁਣ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਸਮਾਜ ਸੇਵੀ ਬਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਰਥਿਕ ਤੰਗੀ ਅਤੇ ਦੁਖੀ ਦੇ ਸੰਕਟ ਵਿੱਚੋਂ ਲੰਘ ਰਹੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਘਰਾਂ ਦੇ ਬਿਲਕੁਲ ਨੇੜੇ ਬਣੇ ਇਸ ਡੂੰਘੇ ਛੱਪੜ ਦੇ ਆਲੇ ਦੁਆਲੇ ਤਾਰ ਲਗਾਈ ਜਾਵੇ ਜਾਂ ਕੰਧ ਕੱਢੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਕੋਈ ਦੁਖਦਾਇਕ ਘਟਨਾ ਨਾ ਵਾਪਰੇ।

Advertisement

Advertisement
Advertisement