For the best experience, open
https://m.punjabitribuneonline.com
on your mobile browser.
Advertisement

ਲਹਿਲ ਕਲਾਂ ਦਾ ਨੌਜਵਾਨ ਭਾਖੜਾ ’ਚ ਡੁੱਬਿਆ

10:04 PM Jun 29, 2023 IST
ਲਹਿਲ ਕਲਾਂ ਦਾ ਨੌਜਵਾਨ ਭਾਖੜਾ ’ਚ ਡੁੱਬਿਆ
Advertisement

ਟੋਹਾਣਾ (ਪੱਤਰ ਪ੍ਰੇਰਕ): ਇੱਥੇ ਚਾਂਦਪੁਰਾ ਨੇੜੇ ਭਾਖੜਾ ਨਹਿਰ ਵਿੱਚ ਡੁੱਬਣ ਕਾਰਨ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨਾਂ ਨੂੰ ਲੋਕਾਂ ਨੇ ਬਚਾਅ ਲਿਆ। ਮ੍ਰਿਤਕ ਦੀ ਪਛਾਣ ਗੁਰਪਿਆਰ ਸਿੰਘ (18) ਵਾਸੀ ਲਹਿਲ ਕਲਾਂ (ਸੰਗਰੂਰ) ਵਜੋਂ ਹੋਈ ਹੈ। ਗੁਰਪਿਆਰ ਸਿੰਘ, ਸ਼ਮਸ਼ੇਰ ਸਿੰਘ ਅਤੇ ਸੁਖਬੀਰ ਸਿੰਘ ਇੱਥੇ ਭਾਖੜਾ ਨਹਿਰ ਵਿੱਚ ਨਹਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਸ ਬਾਰੇ ਪਤਾ ਲੱਗਣ ਮਗਰੋਂ ਮੌਕੇ ‘ਤੇ ਮੌਜੂਦ ਲੋਕਾਂ ਨੇ ਸ਼ਮਸ਼ੇਰ ਸਿੰਘ ਤੇ ਸੁਖਬੀਰ ਸਿੰਘ ਨੂੰ ਬਚਾਅ ਲਿਆ ਪਰ ਗੁਰਪਿਆਰ ਸਿੰਘ ਦਾ ਪਤਾ ਨਹੀਂ ਲੱਗਾ। ਬਾਅਦ ਵਿੱਚ ਸੂਚਨਾ ਮਿਲਣ ਮਗਰੋਂ ਜਦੋਂ ਗੋਤਾਖੋਰਾਂ ਨੇ ਗੁਰਪਿਆਰ ਦੀ ਭਾਲ ਸ਼ੁਰੂ ਕੀਤੀ ਤਾਂ ਨੇੜਿਓਂ ਹੀ ਉਸ ਦੀ ਲਾਸ਼ ਬਰਾਮਦ ਹੋ ਗਈ।

Advertisement

Advertisement
Tags :
Advertisement
Advertisement
×