ਨੌਜਵਾਨਾਂ ਨੇ ਲੁਟੇਰੇ ਕਾਬੂ ਕਰ ਕੇ ਪੁਲੀਸ ਹਵਾਲੇ ਕੀਤੇ
10:30 AM Aug 26, 2024 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 25 ਅਗਸਤ
ਮੁਗਲ ਬਾਦਸ਼ਾਹ ਜਹਾਂਗੀਰ ਦੇ ਮਕਬਰਿਆਂ (ਦੱਖਣੀ ਸਰਾਂ) ਦੇ ਨਜ਼ਦੀਕ ਲੁੱਟ-ਖੋਹ ਦੀ ਤਾਕ ਵਿੱਚ ਘੁੰਮ ਰਹੇ 4 ਨੌਜਵਾਨਾਂ ਵਿੱਚੋਂ 2 ਨੂੰ ਪਿੰਡ ਜਹਾਂਗੀਰ ਦੇ ਕੁਝ ਨੌਜਵਾਨਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਜਦੋਂ ਕਿ 2 ਨੌਜਵਾਨ ਮੋਟਰਸਾਈਕਲ ਛੱਡ ਕੇ ਭੱਜ ਗਏ। ਇਨ੍ਹਾਂ ਕੋਲੋਂ ਇਕ ਬਿਨਾਂ ਨੰਬਰੀ ਅਤੇ ਇਕ ਪੀ ਬੀ-10 ਜੀ ਵਾਈ ਬਿਨਾਂ ਕਾਗਜਾਂ ਤੋਂ ਮੋਟਰਸਾਈਕਲ ਅਤੇ ਦਾਤਰ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਬਚਣ ਲਈ ਚਿੱਟੀ ਵੇਈਂ ਵਿੱਚ ਛਾਲ ਮਾਰ ਦਿੱਤੀ ਪਰ ਉਹ ਉੱਦਮੀ ਨੌਜਵਾਨਾਂ ਦੇ ਸਾਹਸ ਅੱਗੇ ਭੱਜ ਨਾ ਸਕਿਆ। ਕਾਬੂ ਕੀਤੇ ਨੌਜਵਾਨਾਂ ਦੀ ਪਿੰਡ ਵਾਸੀਆਂ ਨੇ ਜਦੋਂ ਛਿੱਤਰ ਪਰੇਡ ਕੀਤੀ ਤਾਂ ਉਹ ਲੁਟੇਰੇ ਨਿਕਲੇ। ਇਸ ਤੋਂ ਬਾਅਦ ਲੋਕਾਂ ਨੇ ਲੁਟੇਰਿਆਂ ਨੂੰ ਪੁਲੀਸ ਚੌਕੀ ਉੱਗੀ ਦੇ ਹਵਾਲੇ ਕਰ ਦਿੱਤਾ।
Advertisement
Advertisement
Advertisement